ਲੇਵਿਆਂ 25

ਪੰਜਾਹਵਾਂ ਸਾਲ ਤੁਹਾਡੇ ਲਈ ਜੁਬਲੀ ਦਾ ਸਾਲ ਹੋਵੇਗਾ ਉਸ ਵਿੱਚ ਨਾ ਬੀਜੋ ਅਤੇ ਨਾ ਹੀ ਵੱਢੋ ਜੋ ਆਪਣੇ ਆਪ ਉੱਗਦਾ ਹੈ ਅਤੇ ਨਾ ਹੀ ਆਪਣੇ ਖਾਲੀ ਛੱਡੇ ਹੋਏ ਬਾਗਾਂ ਦੀਆਂ ਦਾਖਾਂ ਤੋੜਨਾ।

Leviticus 25:11 (UKJV) A jubile shall that fiftieth year be unto you: all of you shall not sow, neither reap that which grows of itself in it, nor gather the grapes in it of your vine undressed.

9ਫਿਰ ਸੱਤਵੇਂ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰ ਥਾਂ ਤੁਰ੍ਹੀ ਵਜਾਈ ਜਾਵੇ ਅਰਥਾਤ ਬਖਸ਼ੀਸ਼ ਦੇ ਦਿਨ ਤੁਹਾਡੇ ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਵੀਂ ਜਾਵੇ।

10ਪੰਜਾਹਵੇਂ ਸਾਲ ਨੂੰ ਪਵਿੱਤਰ ਰੱਖਣਾ ਅਤੇ ਇਸ ਦੇ ਸਾਰੇ ਨਿਵਾਸੀਆਂ ਨੂੰ ਦੇਸ਼ ਭਰ ਵਿੱਚ ਅਜ਼ਾਦੀ ਦਾ ਐਲਾਨ ਕਰਨਾ, ਇਹ ਤੁਹਾਡੇ ਲਈ ਇੱਕ ਜੁਬਲੀ ਦਾ ਸਾਲ ਹੋਵੇਗਾ, ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਪਰਿਵਾਰ ਦੀ ਜਾਇਦਾਦ ਅਤੇ ਆਪਣੇ ਪਰਿਵਾਰ ਵਿੱਚ ਵਾਪਸ ਜਾਣਾ ਹੈ।

11ਪੰਜਾਹਵਾਂ ਸਾਲ ਤੁਹਾਡੇ ਲਈ ਜੁਬਲੀ ਦਾ ਸਾਲ ਹੋਵੇਗਾ ਉਸ ਵਿੱਚ ਨਾ ਬੀਜੋ ਅਤੇ ਨਾ ਹੀ ਵੱਢੋ ਜੋ ਆਪਣੇ ਆਪ ਉੱਗਦਾ ਹੈ ਅਤੇ ਨਾ ਹੀ ਆਪਣੇ ਖਾਲੀ ਛੱਡੇ ਹੋਏ ਬਾਗਾਂ ਦੀਆਂ ਦਾਖਾਂ ਤੋੜਨਾ।

12ਕਿਉਂਕਿ ਇਹ ਜੁਬਲੀ ਹੈ ਅਤੇ ਤੁਹਾਡੇ ਲਈ ਪਵਿੱਤਰ ਹੋਵੇਗਾ, ਉਹੀ ਖਾਓ ਜੋ ਖੇਤਾਂ ਤੋਂ ਸਿੱਧਾ ਲਿਆ ਜਾਂਦਾ ਹੈ।

13“ ‘ਜੁਬਲੀ ਦੇ ਇਸ ਸਾਲ ਵਿੱਚ ਹਰ ਕੋਈ ਆਪਣੀ ਜਾਇਦਾਦ ਵੱਲ ਵਾਪਸ ਮੁੜ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.