8“ ‘ਸੱਤ ਸਬਤ ਦੇ ਸਾਲਾਂ ਦੀ ਗਿਣਤੀ ਕਰੋ, ਸੱਤ ਗੁਣਾ ਸੱਤ ਸਾਲ ਇਸ ਤਰ੍ਹਾਂ ਸੱਤ ਸਬਤ ਦੇ ਸਾਲ ਉਣੰਜਾ ਸਾਲਾਂ ਦੀ ਮਿਆਦ ਦੇ ਬਰਾਬਰ ਹੋਵੇਗਾ।
9ਫਿਰ ਸੱਤਵੇਂ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰ ਥਾਂ ਤੁਰ੍ਹੀ ਵਜਾਈ ਜਾਵੇ ਅਰਥਾਤ ਬਖਸ਼ੀਸ਼ ਦੇ ਦਿਨ ਤੁਹਾਡੇ ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਵੀਂ ਜਾਵੇ।
10ਪੰਜਾਹਵੇਂ ਸਾਲ ਨੂੰ ਪਵਿੱਤਰ ਰੱਖਣਾ ਅਤੇ ਇਸ ਦੇ ਸਾਰੇ ਨਿਵਾਸੀਆਂ ਨੂੰ ਦੇਸ਼ ਭਰ ਵਿੱਚ ਅਜ਼ਾਦੀ ਦਾ ਐਲਾਨ ਕਰਨਾ, ਇਹ ਤੁਹਾਡੇ ਲਈ ਇੱਕ ਜੁਬਲੀ ਦਾ ਸਾਲ ਹੋਵੇਗਾ, ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਪਰਿਵਾਰ ਦੀ ਜਾਇਦਾਦ ਅਤੇ ਆਪਣੇ ਪਰਿਵਾਰ ਵਿੱਚ ਵਾਪਸ ਜਾਣਾ ਹੈ।
11ਪੰਜਾਹਵਾਂ ਸਾਲ ਤੁਹਾਡੇ ਲਈ ਜੁਬਲੀ ਦਾ ਸਾਲ ਹੋਵੇਗਾ ਉਸ ਵਿੱਚ ਨਾ ਬੀਜੋ ਅਤੇ ਨਾ ਹੀ ਵੱਢੋ ਜੋ ਆਪਣੇ ਆਪ ਉੱਗਦਾ ਹੈ ਅਤੇ ਨਾ ਹੀ ਆਪਣੇ ਖਾਲੀ ਛੱਡੇ ਹੋਏ ਬਾਗਾਂ ਦੀਆਂ ਦਾਖਾਂ ਤੋੜਨਾ।
12ਕਿਉਂਕਿ ਇਹ ਜੁਬਲੀ ਹੈ ਅਤੇ ਤੁਹਾਡੇ ਲਈ ਪਵਿੱਤਰ ਹੋਵੇਗਾ, ਉਹੀ ਖਾਓ ਜੋ ਖੇਤਾਂ ਤੋਂ ਸਿੱਧਾ ਲਿਆ ਜਾਂਦਾ ਹੈ।