6ਸਬਤ ਦੇ ਸਾਲ ਵਿੱਚ ਜੋ ਵੀ ਜ਼ਮੀਨ ਦੀ ਉਪਜ ਹੁੰਦੀ ਹੈ ਉਹ ਤੁਹਾਡੇ ਲਈ ਤੁਹਾਡੇ ਨੌਕਰਾਂ ਅਤੇ ਦਾਸੀਆਂ ਲਈ, ਅਤੇ ਤੁਹਾਡੇ ਵਿੱਚ ਰਹਿੰਦੇ ਮਜ਼ਦੂਰਾਂ ਅਤੇ ਅਸਥਾਈ ਨਿਵਾਸੀਆਂ ਲਈ ਭੋਜਨ ਹੋਵੇਗੀ,
7ਤੁਹਾਡੇ ਪਸ਼ੂਆਂ ਅਤੇ ਤੁਹਾਡੀ ਧਰਤੀ ਦੇ ਜੰਗਲੀ ਜਾਨਵਰਾਂ ਲਈ ਜੋ ਤੁਹਾਡੇ ਦੇਸ਼ ਵਿੱਚ ਹਨ, ਉਹਨਾਂ ਦਾ ਭੋਜਨ ਵੀ ਧਰਤੀ ਦੀ ਉਪਜ ਤੋਂ ਮਿਲੇਗਾ।
8“ ‘ਸੱਤ ਸਬਤ ਦੇ ਸਾਲਾਂ ਦੀ ਗਿਣਤੀ ਕਰੋ, ਸੱਤ ਗੁਣਾ ਸੱਤ ਸਾਲ ਇਸ ਤਰ੍ਹਾਂ ਸੱਤ ਸਬਤ ਦੇ ਸਾਲ ਉਣੰਜਾ ਸਾਲਾਂ ਦੀ ਮਿਆਦ ਦੇ ਬਰਾਬਰ ਹੋਵੇਗਾ।
9ਫਿਰ ਸੱਤਵੇਂ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰ ਥਾਂ ਤੁਰ੍ਹੀ ਵਜਾਈ ਜਾਵੇ ਅਰਥਾਤ ਬਖਸ਼ੀਸ਼ ਦੇ ਦਿਨ ਤੁਹਾਡੇ ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਵੀਂ ਜਾਵੇ।
10ਪੰਜਾਹਵੇਂ ਸਾਲ ਨੂੰ ਪਵਿੱਤਰ ਰੱਖਣਾ ਅਤੇ ਇਸ ਦੇ ਸਾਰੇ ਨਿਵਾਸੀਆਂ ਨੂੰ ਦੇਸ਼ ਭਰ ਵਿੱਚ ਅਜ਼ਾਦੀ ਦਾ ਐਲਾਨ ਕਰਨਾ, ਇਹ ਤੁਹਾਡੇ ਲਈ ਇੱਕ ਜੁਬਲੀ ਦਾ ਸਾਲ ਹੋਵੇਗਾ, ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਪਰਿਵਾਰ ਦੀ ਜਾਇਦਾਦ ਅਤੇ ਆਪਣੇ ਪਰਿਵਾਰ ਵਿੱਚ ਵਾਪਸ ਜਾਣਾ ਹੈ।