ਲੇਵਿਆਂ 25

ਤੁਹਾਡੇ ਪਸ਼ੂਆਂ ਅਤੇ ਤੁਹਾਡੀ ਧਰਤੀ ਦੇ ਜੰਗਲੀ ਜਾਨਵਰਾਂ ਲਈ ਜੋ ਤੁਹਾਡੇ ਦੇਸ਼ ਵਿੱਚ ਹਨ, ਉਹਨਾਂ ਦਾ ਭੋਜਨ ਵੀ ਧਰਤੀ ਦੀ ਉਪਜ ਤੋਂ ਮਿਲੇਗਾ।

Leviticus 25:7 (UKJV) And for your cattle, and for the beast that are in your land, shall all the increase thereof be food.

5ਜੋ ਆਪਣੇ ਆਪ ਉੱਗਦਾ ਹੈ ਉਸ ਨੂੰ ਨਾ ਵੱਢੋ ਅਤੇ ਨਾ ਹੀ ਆਪਣੀ ਖਾਲੀ ਛੱਡੀਆ ਵੇਲਾਂ ਦੇ ਅੰਗੂਰਾਂ ਦੀ ਦਾਖ ਤੋੜਨਾ ਕਿਉਂ ਜੋ ਜ਼ਮੀਨ ਨੂੰ ਆਰਾਮ ਦਾ ਇੱਕ ਸਾਲ ਦਿੱਤਾ ਜਾਵੇ।

6ਸਬਤ ਦੇ ਸਾਲ ਵਿੱਚ ਜੋ ਵੀ ਜ਼ਮੀਨ ਦੀ ਉਪਜ ਹੁੰਦੀ ਹੈ ਉਹ ਤੁਹਾਡੇ ਲਈ ਤੁਹਾਡੇ ਨੌਕਰਾਂ ਅਤੇ ਦਾਸੀਆਂ ਲਈ, ਅਤੇ ਤੁਹਾਡੇ ਵਿੱਚ ਰਹਿੰਦੇ ਮਜ਼ਦੂਰਾਂ ਅਤੇ ਅਸਥਾਈ ਨਿਵਾਸੀਆਂ ਲਈ ਭੋਜਨ ਹੋਵੇਗੀ,

7ਤੁਹਾਡੇ ਪਸ਼ੂਆਂ ਅਤੇ ਤੁਹਾਡੀ ਧਰਤੀ ਦੇ ਜੰਗਲੀ ਜਾਨਵਰਾਂ ਲਈ ਜੋ ਤੁਹਾਡੇ ਦੇਸ਼ ਵਿੱਚ ਹਨ, ਉਹਨਾਂ ਦਾ ਭੋਜਨ ਵੀ ਧਰਤੀ ਦੀ ਉਪਜ ਤੋਂ ਮਿਲੇਗਾ।

8“ ‘ਸੱਤ ਸਬਤ ਦੇ ਸਾਲਾਂ ਦੀ ਗਿਣਤੀ ਕਰੋ, ਸੱਤ ਗੁਣਾ ਸੱਤ ਸਾਲ ਇਸ ਤਰ੍ਹਾਂ ਸੱਤ ਸਬਤ ਦੇ ਸਾਲ ਉਣੰਜਾ ਸਾਲਾਂ ਦੀ ਮਿਆਦ ਦੇ ਬਰਾਬਰ ਹੋਵੇਗਾ।

9ਫਿਰ ਸੱਤਵੇਂ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰ ਥਾਂ ਤੁਰ੍ਹੀ ਵਜਾਈ ਜਾਵੇ ਅਰਥਾਤ ਬਖਸ਼ੀਸ਼ ਦੇ ਦਿਨ ਤੁਹਾਡੇ ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਵੀਂ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.