ਲੇਵਿਆਂ 25

ਜੋ ਆਪਣੇ ਆਪ ਉੱਗਦਾ ਹੈ ਉਸ ਨੂੰ ਨਾ ਵੱਢੋ ਅਤੇ ਨਾ ਹੀ ਆਪਣੀ ਖਾਲੀ ਛੱਡੀਆ ਵੇਲਾਂ ਦੇ ਅੰਗੂਰਾਂ ਦੀ ਦਾਖ ਤੋੜਨਾ ਕਿਉਂ ਜੋ ਜ਼ਮੀਨ ਨੂੰ ਆਰਾਮ ਦਾ ਇੱਕ ਸਾਲ ਦਿੱਤਾ ਜਾਵੇ।

Leviticus 25:5 (UKJV) That which grows of its own accord of your harvest you shall not reap, neither gather the grapes of your vine undressed: for it is a year of rest unto the land.

3ਛੇ ਸਾਲਾਂ ਤੱਕ ਆਪਣੇ ਖੇਤ ਬੀਜੋ, ਅਤੇ ਛੇ ਸਾਲਾਂ ਤੱਕ ਆਪਣੇ ਅੰਗੂਰੀ ਬਾਗ਼ਾਂ ਦੀ ਛਾਂਟੀ ਕਰੋ ਅਤੇ ਉਹਨਾਂ ਦੀ ਫ਼ਸਲ ਇਕੱਠੀ ਕਰੋ।

4ਪਰ ਸੱਤਵੇਂ ਸਾਲ ਵਿੱਚ, ਧਰਤੀ ਨੂੰ ਸਬਤ ਦੇ ਅਰਾਮ ਦਾ ਇੱਕ ਸਾਲ ਦਿੱਤਾ ਜਾਵੇ, ਯਾਹਵੇਹ ਲਈ ਇੱਕ ਸਬਤ ਦਾ ਸਾਲ ਹੋਵੇਗਾ। ਆਪਣੇ ਖੇਤ ਨਾ ਬੀਜੋ ਅਤੇ ਨਾ ਹੀ ਆਪਣੇ ਅੰਗੂਰੀ ਬਾਗ਼ਾਂ ਦੀ ਛਟਾਈ ਕਰੋ।

5ਜੋ ਆਪਣੇ ਆਪ ਉੱਗਦਾ ਹੈ ਉਸ ਨੂੰ ਨਾ ਵੱਢੋ ਅਤੇ ਨਾ ਹੀ ਆਪਣੀ ਖਾਲੀ ਛੱਡੀਆ ਵੇਲਾਂ ਦੇ ਅੰਗੂਰਾਂ ਦੀ ਦਾਖ ਤੋੜਨਾ ਕਿਉਂ ਜੋ ਜ਼ਮੀਨ ਨੂੰ ਆਰਾਮ ਦਾ ਇੱਕ ਸਾਲ ਦਿੱਤਾ ਜਾਵੇ।

6ਸਬਤ ਦੇ ਸਾਲ ਵਿੱਚ ਜੋ ਵੀ ਜ਼ਮੀਨ ਦੀ ਉਪਜ ਹੁੰਦੀ ਹੈ ਉਹ ਤੁਹਾਡੇ ਲਈ ਤੁਹਾਡੇ ਨੌਕਰਾਂ ਅਤੇ ਦਾਸੀਆਂ ਲਈ, ਅਤੇ ਤੁਹਾਡੇ ਵਿੱਚ ਰਹਿੰਦੇ ਮਜ਼ਦੂਰਾਂ ਅਤੇ ਅਸਥਾਈ ਨਿਵਾਸੀਆਂ ਲਈ ਭੋਜਨ ਹੋਵੇਗੀ,

7ਤੁਹਾਡੇ ਪਸ਼ੂਆਂ ਅਤੇ ਤੁਹਾਡੀ ਧਰਤੀ ਦੇ ਜੰਗਲੀ ਜਾਨਵਰਾਂ ਲਈ ਜੋ ਤੁਹਾਡੇ ਦੇਸ਼ ਵਿੱਚ ਹਨ, ਉਹਨਾਂ ਦਾ ਭੋਜਨ ਵੀ ਧਰਤੀ ਦੀ ਉਪਜ ਤੋਂ ਮਿਲੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.