1ਯਾਹਵੇਹ ਨੇ ਮੋਸ਼ੇਹ ਨੂੰ ਸੀਨਾਈ ਪਹਾੜ ਉੱਤੇ ਕਿਹਾ,
2“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋ ਜਿਸ ਵਿੱਚ ਮੈਂ ਤੁਹਾਨੂੰ ਲੈ ਜਾ ਰਿਹਾ ਹਾਂ, ਤਾਂ ਉਸ ਧਰਤੀ ਨੂੰ ਵੀ ਯਾਹਵੇਹ ਦੇ ਲਈ ਸਬਤ ਦਾ ਦਿਨ ਦਿੱਤਾ ਜਾਵੇ।
3ਛੇ ਸਾਲਾਂ ਤੱਕ ਆਪਣੇ ਖੇਤ ਬੀਜੋ, ਅਤੇ ਛੇ ਸਾਲਾਂ ਤੱਕ ਆਪਣੇ ਅੰਗੂਰੀ ਬਾਗ਼ਾਂ ਦੀ ਛਾਂਟੀ ਕਰੋ ਅਤੇ ਉਹਨਾਂ ਦੀ ਫ਼ਸਲ ਇਕੱਠੀ ਕਰੋ।
4ਪਰ ਸੱਤਵੇਂ ਸਾਲ ਵਿੱਚ, ਧਰਤੀ ਨੂੰ ਸਬਤ ਦੇ ਅਰਾਮ ਦਾ ਇੱਕ ਸਾਲ ਦਿੱਤਾ ਜਾਵੇ, ਯਾਹਵੇਹ ਲਈ ਇੱਕ ਸਬਤ ਦਾ ਸਾਲ ਹੋਵੇਗਾ। ਆਪਣੇ ਖੇਤ ਨਾ ਬੀਜੋ ਅਤੇ ਨਾ ਹੀ ਆਪਣੇ ਅੰਗੂਰੀ ਬਾਗ਼ਾਂ ਦੀ ਛਟਾਈ ਕਰੋ।
5ਜੋ ਆਪਣੇ ਆਪ ਉੱਗਦਾ ਹੈ ਉਸ ਨੂੰ ਨਾ ਵੱਢੋ ਅਤੇ ਨਾ ਹੀ ਆਪਣੀ ਖਾਲੀ ਛੱਡੀਆ ਵੇਲਾਂ ਦੇ ਅੰਗੂਰਾਂ ਦੀ ਦਾਖ ਤੋੜਨਾ ਕਿਉਂ ਜੋ ਜ਼ਮੀਨ ਨੂੰ ਆਰਾਮ ਦਾ ਇੱਕ ਸਾਲ ਦਿੱਤਾ ਜਾਵੇ।