ਲੇਵਿਆਂ 25

ਜਦੋਂ ਸਾਲ ਵਧਦੇ ਹਨ, ਤਾਂ ਉਸਦੀ ਕੀਮਤ ਵਧਾਓ, ਅਤੇ ਜਦੋਂ ਸਾਲ ਘੱਟ ਹੁੰਦੇ ਹਨ, ਤਾਂ ਕੀਮਤ ਘਟਾਓ, ਕਿਉਂਕਿ ਜੋ ਅਸਲ ਵਿੱਚ ਤੁਹਾਨੂੰ ਵੇਚਿਆ ਜਾ ਰਿਹਾ ਹੈ ਉਹ ਫਸਲਾਂ ਦੀ ਗਿਣਤੀ ਹੈ।

Leviticus 25:16 (UKJV) According to the multitude of years you shall increase the price thereof, and according to the fewness of years you shall diminish the price of it: for according to the number of the years of the fruits does he sell unto you.

14“ ‘ਜੇ ਤੁਸੀਂ ਆਪਣੇ ਹੀ ਲੋਕਾਂ ਵਿੱਚੋਂ ਕਿਸੇ ਨੂੰ ਜ਼ਮੀਨ ਵੇਚਦੇ ਹੋ ਜਾਂ ਉਹਨਾਂ ਤੋਂ ਜ਼ਮੀਨ ਖਰੀਦਦੇ ਹੋ, ਤਾਂ ਇੱਕ ਦੂਸਰੇ ਨਾਲ ਉੱਚਿਤ ਵਿਵਹਾਰ ਕਰਨਾ।

15ਜੁਬਲੀ ਦੇ ਸਾਲ ਤੋਂ ਬਾਅਦ ਦੇ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਮੁੱਲ ਠਹਿਰਾ ਕੇ ਆਪਣੇ ਲੋਕਾਂ ਤੋਂ ਖਰੀਦਣਾ ਅਤੇ ਉਹ ਤੁਹਾਨੂੰ ਫ਼ਸਲਾਂ ਦੀ ਵਾਢੀ ਲਈ ਬਚੇ ਹੋਏ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਵੇਚਣਗੇ।

16ਜਦੋਂ ਸਾਲ ਵਧਦੇ ਹਨ, ਤਾਂ ਉਸਦੀ ਕੀਮਤ ਵਧਾਓ, ਅਤੇ ਜਦੋਂ ਸਾਲ ਘੱਟ ਹੁੰਦੇ ਹਨ, ਤਾਂ ਕੀਮਤ ਘਟਾਓ, ਕਿਉਂਕਿ ਜੋ ਅਸਲ ਵਿੱਚ ਤੁਹਾਨੂੰ ਵੇਚਿਆ ਜਾ ਰਿਹਾ ਹੈ ਉਹ ਫਸਲਾਂ ਦੀ ਗਿਣਤੀ ਹੈ।

17ਇੱਕ-ਦੂਜੇ ਦਾ ਫ਼ਾਇਦਾ ਨਾ ਉਠਾਓ, ਪਰ ਆਪਣੇ ਪਰਮੇਸ਼ਵਰ ਤੋਂ ਡਰੋ ਕਿਉਂ ਜੋ ਮੈਂ ਤੁਹਾਡਾ ਪਰਮੇਸ਼ਵਰ ਹਾਂ।

18“ ‘ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਅਤੇ ਤੁਸੀਂ ਦੇਸ਼ ਵਿੱਚ ਸੁਰੱਖਿਅਤ ਰਹੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.