ਲੇਵਿਆਂ 25

“ ‘ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਅਤੇ ਤੁਸੀਂ ਦੇਸ਼ ਵਿੱਚ ਸੁਰੱਖਿਅਤ ਰਹੋਗੇ।

Leviticus 25:18 (UKJV) Wherefore all of you shall do my statutes, and keep my judgments, and do them; and all of you shall dwell in the land in safety.

16ਜਦੋਂ ਸਾਲ ਵਧਦੇ ਹਨ, ਤਾਂ ਉਸਦੀ ਕੀਮਤ ਵਧਾਓ, ਅਤੇ ਜਦੋਂ ਸਾਲ ਘੱਟ ਹੁੰਦੇ ਹਨ, ਤਾਂ ਕੀਮਤ ਘਟਾਓ, ਕਿਉਂਕਿ ਜੋ ਅਸਲ ਵਿੱਚ ਤੁਹਾਨੂੰ ਵੇਚਿਆ ਜਾ ਰਿਹਾ ਹੈ ਉਹ ਫਸਲਾਂ ਦੀ ਗਿਣਤੀ ਹੈ।

17ਇੱਕ-ਦੂਜੇ ਦਾ ਫ਼ਾਇਦਾ ਨਾ ਉਠਾਓ, ਪਰ ਆਪਣੇ ਪਰਮੇਸ਼ਵਰ ਤੋਂ ਡਰੋ ਕਿਉਂ ਜੋ ਮੈਂ ਤੁਹਾਡਾ ਪਰਮੇਸ਼ਵਰ ਹਾਂ।

18“ ‘ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਅਤੇ ਤੁਸੀਂ ਦੇਸ਼ ਵਿੱਚ ਸੁਰੱਖਿਅਤ ਰਹੋਗੇ।

19ਤਦ ਧਰਤੀ ਆਪਣਾ ਫਲ ਦੇਵੇਗੀ, ਅਤੇ ਤੁਸੀਂ ਰੱਜ ਕੇ ਖਾਓਗੇ ਅਤੇ ਦੇਸ਼ ਵਿੱਚ ਸੁੱਖ-ਸਾਂਦ ਨਾਲ ਰਹੋਗੇ।

20ਜੇਕਰ ਤੁਸੀਂ ਆਖੋ, “ਸੱਤਵੇਂ ਸਾਲ ਅਸੀਂ ਕੀ ਖਾਵਾਂਗੇ ਤਾਂ ਵੇਖੋ, ਅਸੀਂ ਨਾ ਆਪਣੀਆਂ ਫ਼ਸਲਾਂ ਬੀਜਾਂਗੇ ਨਾ ਅਸੀਂ ਇਕੱਠਾ ਕਰਾਂਗੇ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.