17ਇੱਕ-ਦੂਜੇ ਦਾ ਫ਼ਾਇਦਾ ਨਾ ਉਠਾਓ, ਪਰ ਆਪਣੇ ਪਰਮੇਸ਼ਵਰ ਤੋਂ ਡਰੋ ਕਿਉਂ ਜੋ ਮੈਂ ਤੁਹਾਡਾ ਪਰਮੇਸ਼ਵਰ ਹਾਂ।
18“ ‘ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਅਤੇ ਤੁਸੀਂ ਦੇਸ਼ ਵਿੱਚ ਸੁਰੱਖਿਅਤ ਰਹੋਗੇ।
19ਤਦ ਧਰਤੀ ਆਪਣਾ ਫਲ ਦੇਵੇਗੀ, ਅਤੇ ਤੁਸੀਂ ਰੱਜ ਕੇ ਖਾਓਗੇ ਅਤੇ ਦੇਸ਼ ਵਿੱਚ ਸੁੱਖ-ਸਾਂਦ ਨਾਲ ਰਹੋਗੇ।
20ਜੇਕਰ ਤੁਸੀਂ ਆਖੋ, “ਸੱਤਵੇਂ ਸਾਲ ਅਸੀਂ ਕੀ ਖਾਵਾਂਗੇ ਤਾਂ ਵੇਖੋ, ਅਸੀਂ ਨਾ ਆਪਣੀਆਂ ਫ਼ਸਲਾਂ ਬੀਜਾਂਗੇ ਨਾ ਅਸੀਂ ਇਕੱਠਾ ਕਰਾਂਗੇ?”
21ਮੈਂ ਤੁਹਾਨੂੰ ਛੇਵੇਂ ਸਾਲ ਵਿੱਚ ਅਜਿਹੀ ਬਰਕਤ ਭੇਜਾਂਗਾ ਕਿ ਜ਼ਮੀਨ ਤਿੰਨ ਸਾਲਾਂ ਲਈ ਕਾਫ਼ੀ ਉਪਜ ਦੇਵੇਗੀ।