ਲੇਵਿਆਂ 25

“ ‘ਜ਼ਮੀਨ ਨੂੰ ਪੱਕੇ ਤੌਰ ਤੇ ਨਾ ਵੇਚਿਆ ਜਾਵੇ, ਕਿਉਂਕਿ ਜ਼ਮੀਨ ਮੇਰੀ ਹੈ ਅਤੇ ਤੁਸੀਂ ਮੇਰੀ ਧਰਤੀ ਤੇ ਪਰਦੇਸੀ ਅਤੇ ਪਰਾਹੁਣੇ ਵਜੋਂ ਰਹਿੰਦੇ ਹੋ।

Leviticus 25:23 (UKJV) The land shall not be sold for ever: for the land is mine, for all of you are strangers and sojourners with me.

21ਮੈਂ ਤੁਹਾਨੂੰ ਛੇਵੇਂ ਸਾਲ ਵਿੱਚ ਅਜਿਹੀ ਬਰਕਤ ਭੇਜਾਂਗਾ ਕਿ ਜ਼ਮੀਨ ਤਿੰਨ ਸਾਲਾਂ ਲਈ ਕਾਫ਼ੀ ਉਪਜ ਦੇਵੇਗੀ।

22ਜਦੋਂ ਤੁਸੀਂ ਅੱਠਵੇਂ ਸਾਲ ਬੀਜਦੇ ਹੋ, ਤੁਸੀਂ ਪੁਰਾਣੀ ਫ਼ਸਲ ਵਿੱਚੋਂ ਖਾਓਗੇ ਅਤੇ ਨੌਵੇਂ ਸਾਲ ਦੀ ਵਾਢੀ ਦੇ ਆਉਣ ਤੱਕ ਉਸ ਵਿੱਚੋਂ ਖਾਂਦੇ ਰਹੋਗੇ।

23“ ‘ਜ਼ਮੀਨ ਨੂੰ ਪੱਕੇ ਤੌਰ ਤੇ ਨਾ ਵੇਚਿਆ ਜਾਵੇ, ਕਿਉਂਕਿ ਜ਼ਮੀਨ ਮੇਰੀ ਹੈ ਅਤੇ ਤੁਸੀਂ ਮੇਰੀ ਧਰਤੀ ਤੇ ਪਰਦੇਸੀ ਅਤੇ ਪਰਾਹੁਣੇ ਵਜੋਂ ਰਹਿੰਦੇ ਹੋ।

24ਪਰ ਤੁਸੀਂ ਆਪਣੇ ਵਿਰਾਸਤ ਦੇ ਸਾਰੇ ਦੇਸ਼ ਵਿੱਚ ਧਰਤੀ ਨੂੰ ਛੁਡਾਉਣ ਦੀ ਮਨਜ਼ੂਰੀ ਦੇਣਾ।

25“ ‘ਜੇ ਤੁਹਾਡਾ ਕੋਈ ਇਸਰਾਏਲੀ ਗਰੀਬ ਹੋ ਜਾਂਦਾ ਹੈ ਅਤੇ ਆਪਣੀ ਕੁਝ ਜਾਇਦਾਦ ਵੇਚ ਦਿੰਦਾ ਹੈ, ਤਾਂ ਉਸ ਦਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਆ ਕੇ ਉਸ ਚੀਜ਼ ਨੂੰ ਛੁਡਾ ਲਵੇ ਜੋ ਉਸਨੇ ਵੇਚਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.