22ਜਦੋਂ ਤੁਸੀਂ ਅੱਠਵੇਂ ਸਾਲ ਬੀਜਦੇ ਹੋ, ਤੁਸੀਂ ਪੁਰਾਣੀ ਫ਼ਸਲ ਵਿੱਚੋਂ ਖਾਓਗੇ ਅਤੇ ਨੌਵੇਂ ਸਾਲ ਦੀ ਵਾਢੀ ਦੇ ਆਉਣ ਤੱਕ ਉਸ ਵਿੱਚੋਂ ਖਾਂਦੇ ਰਹੋਗੇ।
23“ ‘ਜ਼ਮੀਨ ਨੂੰ ਪੱਕੇ ਤੌਰ ਤੇ ਨਾ ਵੇਚਿਆ ਜਾਵੇ, ਕਿਉਂਕਿ ਜ਼ਮੀਨ ਮੇਰੀ ਹੈ ਅਤੇ ਤੁਸੀਂ ਮੇਰੀ ਧਰਤੀ ਤੇ ਪਰਦੇਸੀ ਅਤੇ ਪਰਾਹੁਣੇ ਵਜੋਂ ਰਹਿੰਦੇ ਹੋ।
24ਪਰ ਤੁਸੀਂ ਆਪਣੇ ਵਿਰਾਸਤ ਦੇ ਸਾਰੇ ਦੇਸ਼ ਵਿੱਚ ਧਰਤੀ ਨੂੰ ਛੁਡਾਉਣ ਦੀ ਮਨਜ਼ੂਰੀ ਦੇਣਾ।
25“ ‘ਜੇ ਤੁਹਾਡਾ ਕੋਈ ਇਸਰਾਏਲੀ ਗਰੀਬ ਹੋ ਜਾਂਦਾ ਹੈ ਅਤੇ ਆਪਣੀ ਕੁਝ ਜਾਇਦਾਦ ਵੇਚ ਦਿੰਦਾ ਹੈ, ਤਾਂ ਉਸ ਦਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਆ ਕੇ ਉਸ ਚੀਜ਼ ਨੂੰ ਛੁਡਾ ਲਵੇ ਜੋ ਉਸਨੇ ਵੇਚਿਆ ਹੈ।
26ਜੇਕਰ, ਉਹਨਾਂ ਲਈ ਇਸ ਨੂੰ ਛੁਡਾਉਣ ਵਾਲਾ ਕੋਈ ਨਹੀਂ ਹੈ ਅਤੇ ਉਹ ਮਨੁੱਖ ਆਪ ਉਸ ਨੂੰ ਛੁਡਾਉਣ ਦੇ ਯੋਗ ਹੋ ਜਾਵੇ,