ਲੇਵਿਆਂ 26

ਮੈਂ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਤੁਸੀਂ ਮਿਸਰੀਆਂ ਦੇ ਗੁਲਾਮ ਨਾ ਰਹੋ, ਮੈਂ ਤੁਹਾਡੇ ਜੂਲੇ ਨੂੰ ਤੋੜ ਦਿੱਤਾ ਹੈ ਅਤੇ ਤੁਹਾਨੂੰ ਉੱਚਾ ਸਿਰ ਕਰਕੇ ਤੁਰਨ ਦੇ ਯੋਗ ਬਣਾਇਆ ਹੈ।

Leviticus 26:13 (UKJV) I am the LORD your God, which brought you forth out of the land of Egypt, that all of you should not be their bondmen; and I have broken the bands of your yoke, and made you go upright.

11ਮੈਂ ਆਪਣਾ ਨਿਵਾਸ ਸਥਾਨ ਤੁਹਾਡੇ ਵਿਚਕਾਰ ਰੱਖਾਂਗਾ ਅਤੇ ਮੈਂ ਤੁਹਾਨੂੰ ਨਫ਼ਰਤ ਨਹੀਂ ਕਰਾਂਗਾ।

12ਮੈਂ ਤੁਹਾਡੇ ਵਿੱਚ ਚੱਲਾਂਗਾ ਅਤੇ ਤੁਹਾਡਾ ਪਰਮੇਸ਼ਵਰ ਹੋਵਾਂਗਾ ਅਤੇ ਤੁਸੀਂ ਮੇਰੇ ਲੋਕ ਹੋਵੋਗੇ।

13ਮੈਂ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਤੁਸੀਂ ਮਿਸਰੀਆਂ ਦੇ ਗੁਲਾਮ ਨਾ ਰਹੋ, ਮੈਂ ਤੁਹਾਡੇ ਜੂਲੇ ਨੂੰ ਤੋੜ ਦਿੱਤਾ ਹੈ ਅਤੇ ਤੁਹਾਨੂੰ ਉੱਚਾ ਸਿਰ ਕਰਕੇ ਤੁਰਨ ਦੇ ਯੋਗ ਬਣਾਇਆ ਹੈ।

14“ ‘ਪਰ ਜੇ ਤੁਸੀਂ ਮੇਰੀ ਗੱਲ ਨਹੀਂ ਸੁਣੋਗੇ ਅਤੇ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਨਾ ਕਰੋਗੇ,

15ਅਤੇ ਜੇ ਤੁਸੀਂ ਮੇਰੇ ਹੁਕਮਾਂ ਨੂੰ ਰੱਦ ਕਰਦੇ ਹੋ ਅਤੇ ਮੇਰੇ ਕਾਨੂੰਨਾਂ ਨੂੰ ਨਫ਼ਰਤ ਕਰਦੇ ਹੋ ਅਤੇ ਮੇਰੇ ਸਾਰੇ ਹੁਕਮਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿੰਦੇ ਹੋ ਅਤੇ ਮੇਰੇ ਨੇਮ ਦੀ ਉਲੰਘਣਾ ਕਰਦੇ ਹੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.