18“ ‘ਜੇ ਤੁਸੀਂ ਇਸ ਸਭ ਦੇ ਬਾਅਦ ਵੀ ਮੇਰੀ ਗੱਲ ਨਹੀਂ ਸੁਣੋਗੇ, ਤਾਂ ਮੈਂ ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਗੁਣਾ ਹੋਰ ਸਜ਼ਾ ਦਿਆਂਗਾ।
19ਮੈਂ ਤੇਰਾ ਜ਼ਿੱਦੀ ਹੰਕਾਰ ਤੋੜ ਦਿਆਂਗਾ ਅਤੇ ਤੁਹਾਡੇ ਲਈ ਅਕਾਸ਼ ਨੂੰ ਲੋਹੇ ਵਰਗਾ ਅਤੇ ਧਰਤੀ ਨੂੰ ਪਿੱਤਲ ਵਰਗਾ ਬਣਾ ਦੇਵਾਂਗਾ।
20ਤੁਹਾਡੀ ਤਾਕਤ ਵਿਅਰਥ ਹੋ ਜਾਏਗੀ, ਕਿਉਂ ਜੋ ਜ਼ਮੀਨ ਆਪਣੀ ਫ਼ਸਲ ਨਹੀਂ ਦੇਵੇਗੀ, ਨਾ ਤੁਹਾਡੀ ਧਰਤੀ ਦੇ ਰੁੱਖ ਆਪਣਾ ਫਲ ਦੇਣਗੇ।
21“ ‘ਜੇ ਤੁਸੀਂ ਮੇਰੇ ਵਿਰੁੱਧ ਚਲਦੇ ਰਹੋ ਅਤੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਰਹੋ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਡੀਆਂ ਮੁਸੀਬਤਾਂ ਨੂੰ ਸੱਤ ਗੁਣਾ ਵਧਾ ਦਿਆਂਗਾ।
22ਮੈਂ ਤੁਹਾਡੇ ਵਿਰੁੱਧ ਜੰਗਲੀ ਜਾਨਵਰ ਭੇਜਾਂਗਾ, ਅਤੇ ਉਹ ਤੁਹਾਡੇ ਬੱਚਿਆਂ ਨੂੰ ਲੁੱਟ ਲੈਣਗੇ, ਤੁਹਾਡੇ ਪਸ਼ੂਆਂ ਨੂੰ ਤਬਾਹ ਕਰ ਦੇਣਗੇ ਅਤੇ ਤੁਹਾਡੀ ਗਿਣਤੀ ਇੰਨੀ ਥੋੜੀ ਕਰ ਦੇਣਗੇ ਕਿ ਤੁਹਾਡੀਆਂ ਸੜਕਾਂ ਉਜਾੜ ਹੋ ਜਾਣਗੀਆਂ।