ਲੇਵਿਆਂ 26

“ ‘ਜੇ ਤੁਸੀਂ ਮੇਰੇ ਵਿਰੁੱਧ ਚਲਦੇ ਰਹੋ ਅਤੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਰਹੋ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਡੀਆਂ ਮੁਸੀਬਤਾਂ ਨੂੰ ਸੱਤ ਗੁਣਾ ਵਧਾ ਦਿਆਂਗਾ।

Leviticus 26:21 (UKJV) And if all of you walk contrary unto me, and will not hearken unto me; I will bring seven times more plagues upon you according to your sins.

19ਮੈਂ ਤੇਰਾ ਜ਼ਿੱਦੀ ਹੰਕਾਰ ਤੋੜ ਦਿਆਂਗਾ ਅਤੇ ਤੁਹਾਡੇ ਲਈ ਅਕਾਸ਼ ਨੂੰ ਲੋਹੇ ਵਰਗਾ ਅਤੇ ਧਰਤੀ ਨੂੰ ਪਿੱਤਲ ਵਰਗਾ ਬਣਾ ਦੇਵਾਂਗਾ।

20ਤੁਹਾਡੀ ਤਾਕਤ ਵਿਅਰਥ ਹੋ ਜਾਏਗੀ, ਕਿਉਂ ਜੋ ਜ਼ਮੀਨ ਆਪਣੀ ਫ਼ਸਲ ਨਹੀਂ ਦੇਵੇਗੀ, ਨਾ ਤੁਹਾਡੀ ਧਰਤੀ ਦੇ ਰੁੱਖ ਆਪਣਾ ਫਲ ਦੇਣਗੇ।

21“ ‘ਜੇ ਤੁਸੀਂ ਮੇਰੇ ਵਿਰੁੱਧ ਚਲਦੇ ਰਹੋ ਅਤੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਰਹੋ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਡੀਆਂ ਮੁਸੀਬਤਾਂ ਨੂੰ ਸੱਤ ਗੁਣਾ ਵਧਾ ਦਿਆਂਗਾ।

22ਮੈਂ ਤੁਹਾਡੇ ਵਿਰੁੱਧ ਜੰਗਲੀ ਜਾਨਵਰ ਭੇਜਾਂਗਾ, ਅਤੇ ਉਹ ਤੁਹਾਡੇ ਬੱਚਿਆਂ ਨੂੰ ਲੁੱਟ ਲੈਣਗੇ, ਤੁਹਾਡੇ ਪਸ਼ੂਆਂ ਨੂੰ ਤਬਾਹ ਕਰ ਦੇਣਗੇ ਅਤੇ ਤੁਹਾਡੀ ਗਿਣਤੀ ਇੰਨੀ ਥੋੜੀ ਕਰ ਦੇਣਗੇ ਕਿ ਤੁਹਾਡੀਆਂ ਸੜਕਾਂ ਉਜਾੜ ਹੋ ਜਾਣਗੀਆਂ।

23“ ‘ਜੇ ਇਨ੍ਹਾਂ ਗੱਲਾਂ ਦੇ ਬਾਵਜੂਦ ਤੁਸੀਂ ਮੇਰੀ ਤਾੜਨਾ ਨੂੰ ਸਵੀਕਾਰ ਨਹੀਂ ਕਰਦੇ ਪਰ ਮੇਰੇ ਵਿਰੁੱਧ ਚਲਦੇ ਰਹੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.