ਲੇਵਿਆਂ 26

“ ‘ਜੇ ਇਨ੍ਹਾਂ ਗੱਲਾਂ ਦੇ ਬਾਵਜੂਦ ਤੁਸੀਂ ਮੇਰੀ ਤਾੜਨਾ ਨੂੰ ਸਵੀਕਾਰ ਨਹੀਂ ਕਰਦੇ ਪਰ ਮੇਰੇ ਵਿਰੁੱਧ ਚਲਦੇ ਰਹੋ,

Leviticus 26:23 (UKJV) And if all of you will not be reformed by me by these things, but will walk contrary unto me;

21“ ‘ਜੇ ਤੁਸੀਂ ਮੇਰੇ ਵਿਰੁੱਧ ਚਲਦੇ ਰਹੋ ਅਤੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਰਹੋ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਡੀਆਂ ਮੁਸੀਬਤਾਂ ਨੂੰ ਸੱਤ ਗੁਣਾ ਵਧਾ ਦਿਆਂਗਾ।

22ਮੈਂ ਤੁਹਾਡੇ ਵਿਰੁੱਧ ਜੰਗਲੀ ਜਾਨਵਰ ਭੇਜਾਂਗਾ, ਅਤੇ ਉਹ ਤੁਹਾਡੇ ਬੱਚਿਆਂ ਨੂੰ ਲੁੱਟ ਲੈਣਗੇ, ਤੁਹਾਡੇ ਪਸ਼ੂਆਂ ਨੂੰ ਤਬਾਹ ਕਰ ਦੇਣਗੇ ਅਤੇ ਤੁਹਾਡੀ ਗਿਣਤੀ ਇੰਨੀ ਥੋੜੀ ਕਰ ਦੇਣਗੇ ਕਿ ਤੁਹਾਡੀਆਂ ਸੜਕਾਂ ਉਜਾੜ ਹੋ ਜਾਣਗੀਆਂ।

23“ ‘ਜੇ ਇਨ੍ਹਾਂ ਗੱਲਾਂ ਦੇ ਬਾਵਜੂਦ ਤੁਸੀਂ ਮੇਰੀ ਤਾੜਨਾ ਨੂੰ ਸਵੀਕਾਰ ਨਹੀਂ ਕਰਦੇ ਪਰ ਮੇਰੇ ਵਿਰੁੱਧ ਚਲਦੇ ਰਹੋ,

24ਮੈਂ ਆਪ ਤੁਹਾਡੇ ਨਾਲ ਵੈਰ ਕਰਾਂਗਾ ਅਤੇ ਤੁਹਾਡੇ ਪਾਪਾਂ ਲਈ ਸੱਤ ਗੁਣਾ ਵੱਧ ਤੁਹਾਨੂੰ ਦੁਖੀ ਕਰਾਂਗਾ।

25ਅਤੇ ਮੈਂ ਨੇਮ ਤੋੜਨ ਦਾ ਬਦਲਾ ਲੈਣ ਲਈ ਤੁਹਾਡੇ ਉੱਤੇ ਤਲਵਾਰ ਲਿਆਵਾਂਗਾ, ਜਦੋਂ ਤੁਸੀਂ ਆਪਣੇ ਸ਼ਹਿਰਾਂ ਵਿੱਚ ਵਾਪਸ ਚਲੇ ਜਾਓਗੇ ਤਦ ਮੈਂ ਤੁਹਾਡੇ ਵਿੱਚ ਇੱਕ ਬਵਾ ਭੇਜਾਂਗਾ, ਅਤੇ ਤੁਸੀਂ ਦੁਸ਼ਮਣ ਦੇ ਹੱਥਾਂ ਵਿੱਚ ਦਿੱਤੇ ਜਾਵੋਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.