25ਅਤੇ ਮੈਂ ਨੇਮ ਤੋੜਨ ਦਾ ਬਦਲਾ ਲੈਣ ਲਈ ਤੁਹਾਡੇ ਉੱਤੇ ਤਲਵਾਰ ਲਿਆਵਾਂਗਾ, ਜਦੋਂ ਤੁਸੀਂ ਆਪਣੇ ਸ਼ਹਿਰਾਂ ਵਿੱਚ ਵਾਪਸ ਚਲੇ ਜਾਓਗੇ ਤਦ ਮੈਂ ਤੁਹਾਡੇ ਵਿੱਚ ਇੱਕ ਬਵਾ ਭੇਜਾਂਗਾ, ਅਤੇ ਤੁਸੀਂ ਦੁਸ਼ਮਣ ਦੇ ਹੱਥਾਂ ਵਿੱਚ ਦਿੱਤੇ ਜਾਵੋਂਗੇ।
26ਜਦੋਂ ਮੈਂ ਤੁਹਾਡੀ ਰੋਟੀ ਦਾ ਜ਼ਰੀਆ ਬੰਦ ਕਰ ਦੇਵਾਂਗਾ, ਤਾਂ ਦਸ ਔਰਤਾਂ ਤੁਹਾਡੀਆਂ ਰੋਟੀਆਂ ਨੂੰ ਇੱਕ ਤੰਦੂਰ ਵਿੱਚ ਪਕਾਉਣ ਦੇ ਯੋਗ ਹੋਣਗੀਆਂ, ਅਤੇ ਤੁਹਾਨੂੰ ਤੁਹਾਡੀ ਆਪਣੀ ਰੋਟੀ ਤੋਲ ਕੇ ਦੇਣਗੀਆਂ ਤਦ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ।
27“ ‘ਜੇ ਇਸ ਦੇ ਬਾਵਜੂਦ ਵੀ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਪਰ ਮੇਰੇ ਵਿਰੁੱਧ ਹੀ ਚੱਲੋ,
28ਤਦ ਮੈਂ ਆਪਣੇ ਕ੍ਰੋਧ ਵਿੱਚ ਤੁਹਾਡੇ ਨਾਲ ਵੈਰ ਕਰਾਂਗਾ, ਅਤੇ ਮੈਂ ਤੁਹਾਨੂੰ ਸੱਤ ਗੁਣਾ ਤੁਹਾਡੇ ਪਾਪਾਂ ਦੀ ਸਜ਼ਾ ਦਿਆਂਗਾ।
29ਤੁਸੀਂ ਆਪਣੇ ਪੁੱਤਰਾਂ ਦਾ ਮਾਸ ਅਤੇ ਆਪਣੀਆਂ ਧੀਆਂ ਦਾ ਮਾਸ ਖਾਓਗੇ।