ਲੇਵਿਆਂ 26

ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਤਬਾਹ ਕਰ ਦਿਆਂਗਾ, ਤੁਹਾਡੀਆਂ ਧੂਪ ਜਗਵੇਦੀਆਂ ਨੂੰ ਢਾਹ ਦਿਆਂਗਾ ਅਤੇ ਤੁਹਾਡੀਆਂ ਮੂਰਤੀਆਂ ਦੇ ਬੇਜਾਨ ਸਰੂਪਾਂ ਉੱਤੇ ਤੁਹਾਡੀਆਂ ਲਾਸ਼ਾਂ ਦਾ ਢੇਰ ਲਗਾ ਦਿਆਂਗਾ, ਅਤੇ ਮੈਂ ਤੁਹਾਨੂੰ ਨਫ਼ਰਤ ਕਰਾਂਗਾ।

Leviticus 26:30 (UKJV) And I will destroy your high places, and cut down your images, and cast your carcasses upon the carcasses of your idols, and my soul shall detest you.

28ਤਦ ਮੈਂ ਆਪਣੇ ਕ੍ਰੋਧ ਵਿੱਚ ਤੁਹਾਡੇ ਨਾਲ ਵੈਰ ਕਰਾਂਗਾ, ਅਤੇ ਮੈਂ ਤੁਹਾਨੂੰ ਸੱਤ ਗੁਣਾ ਤੁਹਾਡੇ ਪਾਪਾਂ ਦੀ ਸਜ਼ਾ ਦਿਆਂਗਾ।

29ਤੁਸੀਂ ਆਪਣੇ ਪੁੱਤਰਾਂ ਦਾ ਮਾਸ ਅਤੇ ਆਪਣੀਆਂ ਧੀਆਂ ਦਾ ਮਾਸ ਖਾਓਗੇ।

30ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਤਬਾਹ ਕਰ ਦਿਆਂਗਾ, ਤੁਹਾਡੀਆਂ ਧੂਪ ਜਗਵੇਦੀਆਂ ਨੂੰ ਢਾਹ ਦਿਆਂਗਾ ਅਤੇ ਤੁਹਾਡੀਆਂ ਮੂਰਤੀਆਂ ਦੇ ਬੇਜਾਨ ਸਰੂਪਾਂ ਉੱਤੇ ਤੁਹਾਡੀਆਂ ਲਾਸ਼ਾਂ ਦਾ ਢੇਰ ਲਗਾ ਦਿਆਂਗਾ, ਅਤੇ ਮੈਂ ਤੁਹਾਨੂੰ ਨਫ਼ਰਤ ਕਰਾਂਗਾ।

31ਮੈਂ ਤੁਹਾਡੇ ਸ਼ਹਿਰਾਂ ਨੂੰ ਉਜਾੜਾਂ ਵਿੱਚ ਬਦਲ ਦਿਆਂਗਾ ਅਤੇ ਤੁਹਾਡੇ ਪਵਿੱਤਰ ਸਥਾਨਾਂ ਨੂੰ ਉਜਾੜ ਦਿਆਂਗਾ ਅਤੇ ਮੈਂ ਤੁਹਾਡੀਆਂ ਭੇਟਾਂ ਦੀ ਪ੍ਰਸੰਨ ਸੁਗੰਧ ਵਿੱਚ ਅਨੰਦ ਨਹੀਂ ਲਵਾਂਗਾ।

32ਮੈਂ ਆਪ ਧਰਤੀ ਨੂੰ ਉਜਾੜ ਦਿਆਂਗਾ, ਤਾਂ ਜੋ ਤੇਰੇ ਵੈਰੀ ਜਿਹੜੇ ਉੱਥੇ ਰਹਿੰਦੇ ਹਨ ਘਬਰਾ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.