29ਤੁਸੀਂ ਆਪਣੇ ਪੁੱਤਰਾਂ ਦਾ ਮਾਸ ਅਤੇ ਆਪਣੀਆਂ ਧੀਆਂ ਦਾ ਮਾਸ ਖਾਓਗੇ।
30ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਤਬਾਹ ਕਰ ਦਿਆਂਗਾ, ਤੁਹਾਡੀਆਂ ਧੂਪ ਜਗਵੇਦੀਆਂ ਨੂੰ ਢਾਹ ਦਿਆਂਗਾ ਅਤੇ ਤੁਹਾਡੀਆਂ ਮੂਰਤੀਆਂ ਦੇ ਬੇਜਾਨ ਸਰੂਪਾਂ ਉੱਤੇ ਤੁਹਾਡੀਆਂ ਲਾਸ਼ਾਂ ਦਾ ਢੇਰ ਲਗਾ ਦਿਆਂਗਾ, ਅਤੇ ਮੈਂ ਤੁਹਾਨੂੰ ਨਫ਼ਰਤ ਕਰਾਂਗਾ।
31ਮੈਂ ਤੁਹਾਡੇ ਸ਼ਹਿਰਾਂ ਨੂੰ ਉਜਾੜਾਂ ਵਿੱਚ ਬਦਲ ਦਿਆਂਗਾ ਅਤੇ ਤੁਹਾਡੇ ਪਵਿੱਤਰ ਸਥਾਨਾਂ ਨੂੰ ਉਜਾੜ ਦਿਆਂਗਾ ਅਤੇ ਮੈਂ ਤੁਹਾਡੀਆਂ ਭੇਟਾਂ ਦੀ ਪ੍ਰਸੰਨ ਸੁਗੰਧ ਵਿੱਚ ਅਨੰਦ ਨਹੀਂ ਲਵਾਂਗਾ।
32ਮੈਂ ਆਪ ਧਰਤੀ ਨੂੰ ਉਜਾੜ ਦਿਆਂਗਾ, ਤਾਂ ਜੋ ਤੇਰੇ ਵੈਰੀ ਜਿਹੜੇ ਉੱਥੇ ਰਹਿੰਦੇ ਹਨ ਘਬਰਾ ਜਾਣਗੇ।
33ਮੈਂ ਤੈਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਆਪਣੀ ਤਲਵਾਰ ਕੱਢ ਕੇ ਤੁਹਾਡਾ ਪਿੱਛਾ ਕਰਾਂਗਾ। ਤੁਹਾਡੀ ਧਰਤੀ ਉਜਾੜ ਦਿੱਤੀ ਜਾਵੇਗੀ, ਅਤੇ ਤੁਹਾਡੇ ਸ਼ਹਿਰ ਤਬਾਹ ਹੋ ਜਾਣਗੇ।