ਲੇਵਿਆਂ 26

“ ‘ਤੁਹਾਡੇ ਵਿੱਚੋਂ ਜਿਹੜੇ ਬਚੇ ਹੋਏ ਹਨ, ਮੈਂ ਉਹਨਾਂ ਦੇ ਦਿਲਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਦੇਸ਼ ਵਿੱਚ ਇੰਨਾ ਭੈਭੀਤ ਕਰ ਦਿਆਂਗਾ ਕਿ ਹਵਾ ਦੇ ਉੱਡਦੇ ਪੱਤਿਆਂ ਦੀ ਆਵਾਜ਼ ਸੁਣ ਕੇ ਹੀ ਭੱਜ ਜਾਣਗੇ। ਉਹ ਇਸ ਤਰ੍ਹਾਂ ਭੱਜਣਗੇ ਜਿਵੇਂ ਕੋਈ ਤਲਵਾਰ ਤੋਂ ਭੱਜਦਾ ਹੈ, ਅਤੇ ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰੇ ਤਾਂ ਵੀ ਡਿੱਗ ਪੈਣਗੇ।

Leviticus 26:36 (UKJV) And upon them that are left alive of you I will send a faintness into their hearts in the lands of their enemies; and the sound of a shaken leaf shall chase them; and they shall flee, as fleeing from a sword; and they shall fall when none pursues.

34ਫਿਰ ਧਰਤੀ ਆਪਣੇ ਸਬਤ ਦੇ ਸਾਲ ਦਾ ਆਨੰਦ ਮਾਣੇਗੀ ਕਿ ਇਹ ਵਿਰਾਨ ਪਿਆ ਹੈ ਅਤੇ ਤੁਸੀਂ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਰਹੋਗੇ, ਉਸ ਵੇਲੇ ਦੇਸ਼ ਆਰਾਮ ਕਰੇਗਾ ਅਤੇ ਆਪਣੇ ਸਬਤ ਦਾ ਆਨੰਦ ਮਾਣੇਗਾ।

35ਜਦੋਂ ਤੱਕ ਇਹ ਵਿਰਾਨ ਰਹੇ, ਜ਼ਮੀਨ ਨੂੰ ਉਹ ਆਰਾਮ ਮਿਲੇਗਾ ਜੋ ਤੁਹਾਡੇ ਇਸ ਵਿੱਚ ਰਹਿੰਦੇ ਸਬਤ ਦੇ ਦਿਨਾਂ ਵਿੱਚ ਨਹੀਂ ਮਿਲਿਆ ਸੀ।

36“ ‘ਤੁਹਾਡੇ ਵਿੱਚੋਂ ਜਿਹੜੇ ਬਚੇ ਹੋਏ ਹਨ, ਮੈਂ ਉਹਨਾਂ ਦੇ ਦਿਲਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਦੇਸ਼ ਵਿੱਚ ਇੰਨਾ ਭੈਭੀਤ ਕਰ ਦਿਆਂਗਾ ਕਿ ਹਵਾ ਦੇ ਉੱਡਦੇ ਪੱਤਿਆਂ ਦੀ ਆਵਾਜ਼ ਸੁਣ ਕੇ ਹੀ ਭੱਜ ਜਾਣਗੇ। ਉਹ ਇਸ ਤਰ੍ਹਾਂ ਭੱਜਣਗੇ ਜਿਵੇਂ ਕੋਈ ਤਲਵਾਰ ਤੋਂ ਭੱਜਦਾ ਹੈ, ਅਤੇ ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰੇ ਤਾਂ ਵੀ ਡਿੱਗ ਪੈਣਗੇ।

37ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰ ਰਿਹਾ ਹੋਵੇ, ਉਹ ਇੱਕ-ਦੂਜੇ ਉੱਤੇ ਡਿੱਗਣਗੇ ਜਿਵੇਂ ਤਲਵਾਰ ਤੋਂ ਭੱਜ ਰਹੇ ਹੋਣ, ਇਸ ਲਈ ਤੁਸੀਂ ਆਪਣੇ ਦੁਸ਼ਮਣਾਂ ਦੇ ਅੱਗੇ ਟਿਕ ਨਹੀਂ ਸਕੋਗੇ।

38ਤੁਸੀਂ ਕੌਮਾਂ ਵਿੱਚ ਨਾਸ ਹੋ ਜਾਵੋਂਗੇ; ਤੁਹਾਡੇ ਦੁਸ਼ਮਣਾਂ ਦੀ ਧਰਤੀ ਤੁਹਾਨੂੰ ਖਾ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.