33ਮੈਂ ਤੈਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਆਪਣੀ ਤਲਵਾਰ ਕੱਢ ਕੇ ਤੁਹਾਡਾ ਪਿੱਛਾ ਕਰਾਂਗਾ। ਤੁਹਾਡੀ ਧਰਤੀ ਉਜਾੜ ਦਿੱਤੀ ਜਾਵੇਗੀ, ਅਤੇ ਤੁਹਾਡੇ ਸ਼ਹਿਰ ਤਬਾਹ ਹੋ ਜਾਣਗੇ।
34ਫਿਰ ਧਰਤੀ ਆਪਣੇ ਸਬਤ ਦੇ ਸਾਲ ਦਾ ਆਨੰਦ ਮਾਣੇਗੀ ਕਿ ਇਹ ਵਿਰਾਨ ਪਿਆ ਹੈ ਅਤੇ ਤੁਸੀਂ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਰਹੋਗੇ, ਉਸ ਵੇਲੇ ਦੇਸ਼ ਆਰਾਮ ਕਰੇਗਾ ਅਤੇ ਆਪਣੇ ਸਬਤ ਦਾ ਆਨੰਦ ਮਾਣੇਗਾ।
35ਜਦੋਂ ਤੱਕ ਇਹ ਵਿਰਾਨ ਰਹੇ, ਜ਼ਮੀਨ ਨੂੰ ਉਹ ਆਰਾਮ ਮਿਲੇਗਾ ਜੋ ਤੁਹਾਡੇ ਇਸ ਵਿੱਚ ਰਹਿੰਦੇ ਸਬਤ ਦੇ ਦਿਨਾਂ ਵਿੱਚ ਨਹੀਂ ਮਿਲਿਆ ਸੀ।
36“ ‘ਤੁਹਾਡੇ ਵਿੱਚੋਂ ਜਿਹੜੇ ਬਚੇ ਹੋਏ ਹਨ, ਮੈਂ ਉਹਨਾਂ ਦੇ ਦਿਲਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਦੇਸ਼ ਵਿੱਚ ਇੰਨਾ ਭੈਭੀਤ ਕਰ ਦਿਆਂਗਾ ਕਿ ਹਵਾ ਦੇ ਉੱਡਦੇ ਪੱਤਿਆਂ ਦੀ ਆਵਾਜ਼ ਸੁਣ ਕੇ ਹੀ ਭੱਜ ਜਾਣਗੇ। ਉਹ ਇਸ ਤਰ੍ਹਾਂ ਭੱਜਣਗੇ ਜਿਵੇਂ ਕੋਈ ਤਲਵਾਰ ਤੋਂ ਭੱਜਦਾ ਹੈ, ਅਤੇ ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰੇ ਤਾਂ ਵੀ ਡਿੱਗ ਪੈਣਗੇ।
37ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰ ਰਿਹਾ ਹੋਵੇ, ਉਹ ਇੱਕ-ਦੂਜੇ ਉੱਤੇ ਡਿੱਗਣਗੇ ਜਿਵੇਂ ਤਲਵਾਰ ਤੋਂ ਭੱਜ ਰਹੇ ਹੋਣ, ਇਸ ਲਈ ਤੁਸੀਂ ਆਪਣੇ ਦੁਸ਼ਮਣਾਂ ਦੇ ਅੱਗੇ ਟਿਕ ਨਹੀਂ ਸਕੋਗੇ।