ਲੇਵਿਆਂ 26

ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰ ਰਿਹਾ ਹੋਵੇ, ਉਹ ਇੱਕ-ਦੂਜੇ ਉੱਤੇ ਡਿੱਗਣਗੇ ਜਿਵੇਂ ਤਲਵਾਰ ਤੋਂ ਭੱਜ ਰਹੇ ਹੋਣ, ਇਸ ਲਈ ਤੁਸੀਂ ਆਪਣੇ ਦੁਸ਼ਮਣਾਂ ਦੇ ਅੱਗੇ ਟਿਕ ਨਹੀਂ ਸਕੋਗੇ।

Leviticus 26:37 (UKJV) And they shall fall one upon another, as it were before a sword, when none pursues: and all of you shall have no power to stand before your enemies.

35ਜਦੋਂ ਤੱਕ ਇਹ ਵਿਰਾਨ ਰਹੇ, ਜ਼ਮੀਨ ਨੂੰ ਉਹ ਆਰਾਮ ਮਿਲੇਗਾ ਜੋ ਤੁਹਾਡੇ ਇਸ ਵਿੱਚ ਰਹਿੰਦੇ ਸਬਤ ਦੇ ਦਿਨਾਂ ਵਿੱਚ ਨਹੀਂ ਮਿਲਿਆ ਸੀ।

36“ ‘ਤੁਹਾਡੇ ਵਿੱਚੋਂ ਜਿਹੜੇ ਬਚੇ ਹੋਏ ਹਨ, ਮੈਂ ਉਹਨਾਂ ਦੇ ਦਿਲਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਦੇਸ਼ ਵਿੱਚ ਇੰਨਾ ਭੈਭੀਤ ਕਰ ਦਿਆਂਗਾ ਕਿ ਹਵਾ ਦੇ ਉੱਡਦੇ ਪੱਤਿਆਂ ਦੀ ਆਵਾਜ਼ ਸੁਣ ਕੇ ਹੀ ਭੱਜ ਜਾਣਗੇ। ਉਹ ਇਸ ਤਰ੍ਹਾਂ ਭੱਜਣਗੇ ਜਿਵੇਂ ਕੋਈ ਤਲਵਾਰ ਤੋਂ ਭੱਜਦਾ ਹੈ, ਅਤੇ ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰੇ ਤਾਂ ਵੀ ਡਿੱਗ ਪੈਣਗੇ।

37ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰ ਰਿਹਾ ਹੋਵੇ, ਉਹ ਇੱਕ-ਦੂਜੇ ਉੱਤੇ ਡਿੱਗਣਗੇ ਜਿਵੇਂ ਤਲਵਾਰ ਤੋਂ ਭੱਜ ਰਹੇ ਹੋਣ, ਇਸ ਲਈ ਤੁਸੀਂ ਆਪਣੇ ਦੁਸ਼ਮਣਾਂ ਦੇ ਅੱਗੇ ਟਿਕ ਨਹੀਂ ਸਕੋਗੇ।

38ਤੁਸੀਂ ਕੌਮਾਂ ਵਿੱਚ ਨਾਸ ਹੋ ਜਾਵੋਂਗੇ; ਤੁਹਾਡੇ ਦੁਸ਼ਮਣਾਂ ਦੀ ਧਰਤੀ ਤੁਹਾਨੂੰ ਖਾ ਜਾਵੇਗੀ।

39ਤੁਹਾਡੇ ਵਿੱਚੋਂ ਜਿਹੜੇ ਬਚੇ ਹਨ ਉਹ ਆਪਣੇ ਪਾਪਾਂ ਦੇ ਕਾਰਨ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਬਰਬਾਦ ਹੋ ਜਾਣਗੇ; ਉਹ ਆਪਣੇ ਪੁਰਖਿਆਂ ਦੇ ਪਾਪਾਂ ਦੇ ਕਾਰਨ ਵੀ ਬਰਬਾਦ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.