11“ ‘ਜੇ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਨਹੀਂ ਲੈ ਸਕਦਾ, ਤਾਂ ਉਹਨਾਂ ਨੂੰ ਆਪਣੇ ਪਾਪ ਦੀ ਭੇਟ ਵਜੋਂ ਸਭ ਤੋਂ ਵੱਧੀਆ ਆਟੇ ਦਾ ਇੱਕ ਕਿੱਲੋ ਹਿੱਸਾ ਪਾਪ ਦੀ ਭੇਟ ਵਜੋਂ ਲਿਆਵੇ ਅਤੇ ਉਹ ਇਸ ਉੱਤੇ ਜ਼ੈਤੂਨ ਦਾ ਤੇਲ ਨਾ ਪਾਵੇ, ਨਾ ਲੁਬਾਨ ਰੱਖੇ, ਕਿਉਂਕਿ ਇਹ ਪਾਪ ਦੀ ਭੇਟ ਹੈ।
12ਉਹਨਾਂ ਨੂੰ ਇਸ ਨੂੰ ਜਾਜਕ ਕੋਲ ਲਿਆਉਣਾ ਚਾਹੀਦਾ ਹੈ, ਜੋ ਇਸ ਵਿੱਚੋਂ ਇੱਕ ਮੁੱਠੀ ਭਰ ਯਾਦਗਾਰੀ ਹਿੱਸੇ ਵਜੋਂ ਲਵੇਗਾ ਅਤੇ ਇਸਨੂੰ ਜਗਵੇਦੀ ਉੱਤੇ ਯਾਹਵੇਹ ਨੂੰ ਚੜ੍ਹਾਏ ਗਏ ਭੋਜਨ ਦੀ ਭੇਟ ਦੇ ਉੱਪਰ ਸਾੜ ਦੇਵੇਗਾ। ਇਹ ਇੱਕ ਪਾਪ ਦੀ ਭੇਟ ਹੈ।
13ਇਸ ਤਰ੍ਹਾਂ ਜਾਜਕ ਉਹਨਾਂ ਲਈ ਇਨ੍ਹਾਂ ਵਿੱਚੋਂ ਕਿਸੇ ਵੀ ਪਾਪ ਲਈ ਪ੍ਰਾਸਚਿਤ ਕਰੇਗਾ ਜੋ ਉਹਨਾਂ ਨੇ ਕੀਤੇ ਹਨ, ਅਤੇ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ। ਅਨਾਜ ਦੀ ਭੇਟ ਵਾਂਗ ਬਾਕੀ ਦੀ ਸਾਰੀ ਭੇਟ ਜਾਜਕ ਦੀ ਹੋਵੇਗੀ।’ ”
14ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,
15“ਜਦੋਂ ਕੋਈ ਵੀ ਯਾਹਵੇਹ ਦੀ ਪਵਿੱਤਰ ਵਸਤੂਆਂ ਵਿੱਚੋਂ ਕਿਸੇ ਦੇ ਸੰਬੰਧ ਵਿੱਚ ਅਣਜਾਣੇ ਵਿੱਚ ਪਾਪ ਕਰਕੇ ਯਾਹਵੇਹ ਦੇ ਨਾਲ ਬੇਵਫ਼ਾਈ ਕਰਦਾ ਹੈ, ਤਾਂ ਉਸਨੂੰ ਇੱਕ ਭੇਡੂ ਨੂੰ ਸਜ਼ਾ ਦੇ ਤੌਰ ਤੇ ਯਾਹਵੇਹ ਕੋਲ ਲਿਆਉਣਾ ਚਾਹੀਦਾ ਹੈ। ਇੱਜੜ, ਇੱਕ ਨੁਕਸ ਰਹਿਤ ਅਤੇ ਚਾਂਦੀ ਵਿੱਚ ਸਹੀ ਮੁੱਲ ਦਾ, ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ, ਇਹ ਇੱਕ ਦੋਸ਼ ਦੀ ਭੇਟ ਹੈ।