ਲੇਵਿਆਂ 5

ਉਹਨਾਂ ਨੂੰ ਇਸ ਨੂੰ ਜਾਜਕ ਕੋਲ ਲਿਆਉਣਾ ਚਾਹੀਦਾ ਹੈ, ਜੋ ਇਸ ਵਿੱਚੋਂ ਇੱਕ ਮੁੱਠੀ ਭਰ ਯਾਦਗਾਰੀ ਹਿੱਸੇ ਵਜੋਂ ਲਵੇਗਾ ਅਤੇ ਇਸਨੂੰ ਜਗਵੇਦੀ ਉੱਤੇ ਯਾਹਵੇਹ ਨੂੰ ਚੜ੍ਹਾਏ ਗਏ ਭੋਜਨ ਦੀ ਭੇਟ ਦੇ ਉੱਪਰ ਸਾੜ ਦੇਵੇਗਾ। ਇਹ ਇੱਕ ਪਾਪ ਦੀ ਭੇਟ ਹੈ।

Leviticus 5:12 (UKJV) Then shall he bring it to the priest, and the priest shall take his handful of it, even a memorial thereof, and burn it on the altar, according to the offerings made by fire unto the LORD: it is a sin offering.

10ਫਿਰ ਜਾਜਕ ਦੂਜੇ ਨੂੰ ਹੋਮ ਦੀ ਭੇਟ ਵਜੋਂ ਨਿਰਧਾਰਤ ਤਰੀਕੇ ਨਾਲ ਚੜ੍ਹਾਵੇ ਅਤੇ ਉਹਨਾਂ ਦੇ ਪਾਪ ਲਈ ਪ੍ਰਾਸਚਿਤ ਕਰੇ ਅਤੇ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ।

11“ ‘ਜੇ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਨਹੀਂ ਲੈ ਸਕਦਾ, ਤਾਂ ਉਹਨਾਂ ਨੂੰ ਆਪਣੇ ਪਾਪ ਦੀ ਭੇਟ ਵਜੋਂ ਸਭ ਤੋਂ ਵੱਧੀਆ ਆਟੇ ਦਾ ਇੱਕ ਕਿੱਲੋ ਹਿੱਸਾ ਪਾਪ ਦੀ ਭੇਟ ਵਜੋਂ ਲਿਆਵੇ ਅਤੇ ਉਹ ਇਸ ਉੱਤੇ ਜ਼ੈਤੂਨ ਦਾ ਤੇਲ ਨਾ ਪਾਵੇ, ਨਾ ਲੁਬਾਨ ਰੱਖੇ, ਕਿਉਂਕਿ ਇਹ ਪਾਪ ਦੀ ਭੇਟ ਹੈ।

12ਉਹਨਾਂ ਨੂੰ ਇਸ ਨੂੰ ਜਾਜਕ ਕੋਲ ਲਿਆਉਣਾ ਚਾਹੀਦਾ ਹੈ, ਜੋ ਇਸ ਵਿੱਚੋਂ ਇੱਕ ਮੁੱਠੀ ਭਰ ਯਾਦਗਾਰੀ ਹਿੱਸੇ ਵਜੋਂ ਲਵੇਗਾ ਅਤੇ ਇਸਨੂੰ ਜਗਵੇਦੀ ਉੱਤੇ ਯਾਹਵੇਹ ਨੂੰ ਚੜ੍ਹਾਏ ਗਏ ਭੋਜਨ ਦੀ ਭੇਟ ਦੇ ਉੱਪਰ ਸਾੜ ਦੇਵੇਗਾ। ਇਹ ਇੱਕ ਪਾਪ ਦੀ ਭੇਟ ਹੈ।

13ਇਸ ਤਰ੍ਹਾਂ ਜਾਜਕ ਉਹਨਾਂ ਲਈ ਇਨ੍ਹਾਂ ਵਿੱਚੋਂ ਕਿਸੇ ਵੀ ਪਾਪ ਲਈ ਪ੍ਰਾਸਚਿਤ ਕਰੇਗਾ ਜੋ ਉਹਨਾਂ ਨੇ ਕੀਤੇ ਹਨ, ਅਤੇ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ। ਅਨਾਜ ਦੀ ਭੇਟ ਵਾਂਗ ਬਾਕੀ ਦੀ ਸਾਰੀ ਭੇਟ ਜਾਜਕ ਦੀ ਹੋਵੇਗੀ।’ ”

14ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.