ਲੇਵਿਆਂ 7

ਧੰਨਵਾਦ ਵਜੋਂ ਚੜ੍ਹਾਈਆਂ ਗਈਆਂ ਸੁੱਖ-ਸਾਂਦ ਦੀਆਂ ਭੇਟਾਂ ਦਾ ਮਾਸ ਉਸ ਦਿਨ ਹੀ ਖਾਣਾ ਚਾਹੀਦਾ ਹੈ ਜਿਸ ਦਿਨ ਇਸਦੀ ਬਲੀ ਚੜ੍ਹਾਈ ਜਾਂਦੀ ਹੈ। ਉਸਨੂੰ ਸਵੇਰ ਤੱਕ ਕੁਝ ਵੀ ਨਹੀਂ ਬਚਾਉਣਾ ਚਾਹੀਦਾ।

Leviticus 7:15 (UKJV) And the flesh of the sacrifice of his peace offerings for thanksgiving shall be eaten the same day that it is offered; he shall not leave any of it until the morning.

13ਅਤੇ ਉਹ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਧੰਨਵਾਦ ਦੀ ਬਲੀ ਨਾਲ ਖਮੀਰੀ ਰੋਟੀ ਵੀ ਚੜ੍ਹਾਵੇ।

14ਉਹਨਾਂ ਨੂੰ ਹਰ ਕਿਸਮ ਦਾ ਇੱਕ ਭੇਟ ਵਜੋਂ ਲਿਆਉਣਾ ਹੈ, ਯਾਹਵੇਹ ਲਈ ਇੱਕ ਯੋਗਦਾਨ; ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਸੁੱਖ-ਸਾਂਦ ਦੀਆਂ ਭੇਟਾਂ ਦੇ ਲਹੂ ਨੂੰ ਛਿੜਕੇ।

15ਧੰਨਵਾਦ ਵਜੋਂ ਚੜ੍ਹਾਈਆਂ ਗਈਆਂ ਸੁੱਖ-ਸਾਂਦ ਦੀਆਂ ਭੇਟਾਂ ਦਾ ਮਾਸ ਉਸ ਦਿਨ ਹੀ ਖਾਣਾ ਚਾਹੀਦਾ ਹੈ ਜਿਸ ਦਿਨ ਇਸਦੀ ਬਲੀ ਚੜ੍ਹਾਈ ਜਾਂਦੀ ਹੈ। ਉਸਨੂੰ ਸਵੇਰ ਤੱਕ ਕੁਝ ਵੀ ਨਹੀਂ ਬਚਾਉਣਾ ਚਾਹੀਦਾ।

16“ ‘ਪਰ ਜੇਕਰ ਉਸ ਦੀ ਬਲੀ ਵਿੱਚੋਂ ਕੁਝ ਚੜ੍ਹਾਵਾ ਭਾਵੇਂ ਉਹ ਸੁੱਖਣਾ ਦਾ, ਜਾ ਖੁਸ਼ੀ ਦੀ ਭੇਟ ਦਾ ਹੋਵੇ, ਤਾਂ ਉਹ ਉਸੇ ਦਿਨ ਖਾਧਾ ਜਾਵੇ, ਜਿਸ ਦਿਨ ਉਹ ਆਪਣੀ ਬਲੀ ਚੜ੍ਹਾਉਂਦਾ ਹੈ, ਅਤੇ ਜੋ ਬਾਕੀ ਬਚ ਜਾਵੇ ਉਹ ਦੂਸਰੇ ਦਿਨ ਵੀ ਖਾਧਾ ਜਾਵੇ।

17ਬਲੀਦਾਨ ਦਾ ਜੋ ਵੀ ਮਾਸ ਤੀਜੇ ਦਿਨ ਤੱਕ ਬਚਿਆ ਹੈ, ਉਸਨੂੰ ਅੱਗ ਵਿੱਚ ਸਾੜ ਦਿੱਤਾ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.