ਲੇਵਿਆਂ 7

“ਇਸਰਾਏਲੀਆਂ ਨੂੰ ਆਖ, ‘ਪਸ਼ੂਆਂ, ਭੇਡਾਂ ਜਾਂ ਬੱਕਰੀਆਂ ਦੀ ਚਰਬੀ ਵਿੱਚੋਂ ਕੋਈ ਵੀ ਨਾ ਖਾਓ।

Leviticus 7:23 (UKJV) Speak unto the children of Israel, saying, All of you shall eat no manner of fat, of ox, or of sheep, or of goat.

21ਜੋ ਕੋਈ ਵੀ ਕਿਸੇ ਅਸ਼ੁੱਧ ਚੀਜ਼ ਨੂੰ ਛੂੰਹਦਾ ਹੈ ਭਾਵੇਂ ਮਨੁੱਖੀ ਅਸ਼ੁੱਧਤਾ ਹੋਵੇ ਜਾਂ ਕੋਈ ਅਸ਼ੁੱਧ ਜਾਨਵਰ ਜਾਂ ਕੋਈ ਵੀ ਅਸ਼ੁੱਧ ਪ੍ਰਾਣੀ ਜੋ ਜ਼ਮੀਨ ਤੇ ਚੱਲਦੀ ਹੈ, ਅਤੇ ਫਿਰ ਯਾਹਵੇਹ ਨਾਲ ਸੰਬੰਧਿਤ ਸੁੱਖ-ਸਾਂਦ ਦੀ ਭੇਟ ਦੇ ਮਾਸ ਵਿੱਚੋਂ ਕੋਈ ਵੀ ਖਾਂਦਾ ਹੈ, ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’ ”

22ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ,

23“ਇਸਰਾਏਲੀਆਂ ਨੂੰ ਆਖ, ‘ਪਸ਼ੂਆਂ, ਭੇਡਾਂ ਜਾਂ ਬੱਕਰੀਆਂ ਦੀ ਚਰਬੀ ਵਿੱਚੋਂ ਕੋਈ ਵੀ ਨਾ ਖਾਓ।

24ਜੰਗਲੀ ਜਾਨਵਰਾਂ ਦੁਆਰਾ ਮਰੇ ਹੋਏ ਜਾਂ ਪਾੜੇ ਹੋਏ ਜਾਨਵਰ ਦੀ ਚਰਬੀ ਨੂੰ ਕਿਸੇ ਹੋਰ ਉਦੇਸ਼ ਲਈ ਵਰਤਿਆ ਜਾਵੇ, ਪਰ ਤੁਹਾਨੂੰ ਇਸ ਨੂੰ ਨਹੀਂ ਖਾਣਾ ਚਾਹੀਦਾ।

25ਜੇ ਕੋਈ ਕਿਸੇ ਜਾਨਵਰ ਦੀ ਚਰਬੀ ਨੂੰ ਖਾਵੇ ਜਿਹੜਾ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਇਆ ਗਿਆ ਹੋਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.