ਲੇਵਿਆਂ 7

ਜੇ ਕੋਈ ਕਿਸੇ ਜਾਨਵਰ ਦੀ ਚਰਬੀ ਨੂੰ ਖਾਵੇ ਜਿਹੜਾ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਇਆ ਗਿਆ ਹੋਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

Leviticus 7:25 (UKJV) For whosoever eats the fat of the beast, of which men offer an offering made by fire unto the LORD, even the soul that eats it shall be cut off from his people.

23“ਇਸਰਾਏਲੀਆਂ ਨੂੰ ਆਖ, ‘ਪਸ਼ੂਆਂ, ਭੇਡਾਂ ਜਾਂ ਬੱਕਰੀਆਂ ਦੀ ਚਰਬੀ ਵਿੱਚੋਂ ਕੋਈ ਵੀ ਨਾ ਖਾਓ।

24ਜੰਗਲੀ ਜਾਨਵਰਾਂ ਦੁਆਰਾ ਮਰੇ ਹੋਏ ਜਾਂ ਪਾੜੇ ਹੋਏ ਜਾਨਵਰ ਦੀ ਚਰਬੀ ਨੂੰ ਕਿਸੇ ਹੋਰ ਉਦੇਸ਼ ਲਈ ਵਰਤਿਆ ਜਾਵੇ, ਪਰ ਤੁਹਾਨੂੰ ਇਸ ਨੂੰ ਨਹੀਂ ਖਾਣਾ ਚਾਹੀਦਾ।

25ਜੇ ਕੋਈ ਕਿਸੇ ਜਾਨਵਰ ਦੀ ਚਰਬੀ ਨੂੰ ਖਾਵੇ ਜਿਹੜਾ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਇਆ ਗਿਆ ਹੋਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

26ਅਤੇ ਤੁਸੀਂ ਜਿੱਥੇ ਵੀ ਰਹਿੰਦੇ ਹੋ, ਤੁਹਾਨੂੰ ਕਿਸੇ ਵੀ ਪੰਛੀ ਜਾਂ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ।

27ਜਿਹੜਾ ਵੀ ਖੂਨ ਖਾਂਦਾ ਹੈ, ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.