ਲੇਵਿਆਂ 7

ਜੰਗਲੀ ਜਾਨਵਰਾਂ ਦੁਆਰਾ ਮਰੇ ਹੋਏ ਜਾਂ ਪਾੜੇ ਹੋਏ ਜਾਨਵਰ ਦੀ ਚਰਬੀ ਨੂੰ ਕਿਸੇ ਹੋਰ ਉਦੇਸ਼ ਲਈ ਵਰਤਿਆ ਜਾਵੇ, ਪਰ ਤੁਹਾਨੂੰ ਇਸ ਨੂੰ ਨਹੀਂ ਖਾਣਾ ਚਾਹੀਦਾ।

Leviticus 7:24 (UKJV) And the fat of the beast that dies of itself, and the fat of that which is torn with beasts, may be used in any other use: but all of you shall in no wise eat of it.

22ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ,

23“ਇਸਰਾਏਲੀਆਂ ਨੂੰ ਆਖ, ‘ਪਸ਼ੂਆਂ, ਭੇਡਾਂ ਜਾਂ ਬੱਕਰੀਆਂ ਦੀ ਚਰਬੀ ਵਿੱਚੋਂ ਕੋਈ ਵੀ ਨਾ ਖਾਓ।

24ਜੰਗਲੀ ਜਾਨਵਰਾਂ ਦੁਆਰਾ ਮਰੇ ਹੋਏ ਜਾਂ ਪਾੜੇ ਹੋਏ ਜਾਨਵਰ ਦੀ ਚਰਬੀ ਨੂੰ ਕਿਸੇ ਹੋਰ ਉਦੇਸ਼ ਲਈ ਵਰਤਿਆ ਜਾਵੇ, ਪਰ ਤੁਹਾਨੂੰ ਇਸ ਨੂੰ ਨਹੀਂ ਖਾਣਾ ਚਾਹੀਦਾ।

25ਜੇ ਕੋਈ ਕਿਸੇ ਜਾਨਵਰ ਦੀ ਚਰਬੀ ਨੂੰ ਖਾਵੇ ਜਿਹੜਾ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਇਆ ਗਿਆ ਹੋਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

26ਅਤੇ ਤੁਸੀਂ ਜਿੱਥੇ ਵੀ ਰਹਿੰਦੇ ਹੋ, ਤੁਹਾਨੂੰ ਕਿਸੇ ਵੀ ਪੰਛੀ ਜਾਂ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.