ਲੇਵਿਆਂ 8

ਫਿਰ ਮੋਸ਼ੇਹ ਨੇ ਜਗਵੇਦੀ ਤੋਂ ਮਸਹ ਕਰਨ ਵਾਲੇ ਤੇਲ ਅਤੇ ਕੁਝ ਲਹੂ ਵਿੱਚੋਂ ਕੁਝ ਲਿਆ ਅਤੇ ਉਹਨਾਂ ਨੂੰ ਹਾਰੋਨ ਅਤੇ ਉਸਦੇ ਕੱਪੜਿਆਂ ਅਤੇ ਉਸਦੇ ਪੁੱਤਰਾਂ ਅਤੇ ਉਹਨਾਂ ਦੇ ਕੱਪੜਿਆਂ ਉੱਤੇ ਛਿੜਕਿਆ। ਇਸ ਲਈ ਉਸਨੇ ਹਾਰੋਨ ਅਤੇ ਉਸਦੇ ਬਸਤਰ ਅਤੇ ਉਸਦੇ ਪੁੱਤਰਾਂ ਅਤੇ ਉਹਨਾਂ ਦੇ ਬਸਤਰਾਂ ਨੂੰ ਪਵਿੱਤਰ ਕੀਤਾ।

Leviticus 8:30 (UKJV) And Moses took of the anointing oil, and of the blood which was upon the altar, and sprinkled it upon Aaron, and upon his garments, and upon his sons, and upon his sons' garments with him; and sanctified Aaron, and his garments, and his sons, and his sons' garments with him.

28ਤਦ ਮੋਸ਼ੇਹ ਨੇ ਵਸਤੂਆਂ ਨੂੰ ਉਹਨਾਂ ਦੇ ਹੱਥਾਂ ਤੋਂ ਲੈ ਲਿਆ ਅਤੇ ਉਹਨਾਂ ਨੂੰ ਹੋਮ ਦੀ ਭੇਟ ਦੇ ਉੱਪਰ ਜਗਵੇਦੀ ਉੱਤੇ ਇੱਕ ਨਿਯਮ ਦੀ ਭੇਟ ਵਜੋਂ, ਇਹ ਸੁਗੰਧਤਾ ਲਈ ਥਾਪਣ ਦੀਆਂ ਭੇਟਾਂ ਅਤੇ ਯਾਹਵੇਹ ਦੇ ਅੱਗੇ ਇੱਕ ਅੱਗ ਦੀ ਭੇਟ ਸੀ।

29ਮੋਸ਼ੇਹ ਨੇ ਲੇਲੇ ਦੀ ਛਾਤੀ ਨੂੰ ਵੀ ਲੈ ਕੇ ਉਸਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ ਕਿਉਂ ਜੋ ਥਾਪਣ ਦੇ ਛੱਤਰੇ ਵਿੱਚੋਂ ਇਹ ਮੋਸ਼ੇਹ ਦਾ ਹਿੱਸਾ ਸੀ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

30ਫਿਰ ਮੋਸ਼ੇਹ ਨੇ ਜਗਵੇਦੀ ਤੋਂ ਮਸਹ ਕਰਨ ਵਾਲੇ ਤੇਲ ਅਤੇ ਕੁਝ ਲਹੂ ਵਿੱਚੋਂ ਕੁਝ ਲਿਆ ਅਤੇ ਉਹਨਾਂ ਨੂੰ ਹਾਰੋਨ ਅਤੇ ਉਸਦੇ ਕੱਪੜਿਆਂ ਅਤੇ ਉਸਦੇ ਪੁੱਤਰਾਂ ਅਤੇ ਉਹਨਾਂ ਦੇ ਕੱਪੜਿਆਂ ਉੱਤੇ ਛਿੜਕਿਆ। ਇਸ ਲਈ ਉਸਨੇ ਹਾਰੋਨ ਅਤੇ ਉਸਦੇ ਬਸਤਰ ਅਤੇ ਉਸਦੇ ਪੁੱਤਰਾਂ ਅਤੇ ਉਹਨਾਂ ਦੇ ਬਸਤਰਾਂ ਨੂੰ ਪਵਿੱਤਰ ਕੀਤਾ।

31ਫਿਰ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਆਖਿਆ, “ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਮਾਸ ਨੂੰ ਪਕਾਓ ਅਤੇ ਉੱਥੇ ਇਸ ਨੂੰ ਬਲੀ ਦੀਆਂ ਭੇਟਾਂ ਦੀ ਟੋਕਰੀ ਦੀ ਰੋਟੀ ਨਾਲ ਖਾਓ, ਜਿਵੇਂ ਮੈਨੂੰ ਹੁਕਮ ਦਿੱਤਾ ਗਿਆ ਸੀ: ‘ਹਾਰੋਨ ਅਤੇ ਉਸਦੇ ਪੁੱਤਰ ਇਸਨੂੰ ਖਾਣ।’

32ਅਤੇ ਜੋ ਕੁਝ ਉਸ ਮਾਸ ਜਾਂ ਰੋਟੀ ਵਿੱਚੋਂ ਬਚ ਜਾਵੇ, ਉਸਨੂੰ ਤੁਸੀਂ ਅੱਗ ਨਾਲ ਸਾੜ ਦੇਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.