ਲੇਵਿਆਂ 9

ਉਸ ਨੇ ਹਾਰੋਨ ਨੂੰ ਕਿਹਾ, “ਆਪਣੇ ਪਾਪ ਦੀ ਭੇਟ ਲਈ ਇੱਕ ਵੱਛਾ ਅਤੇ ਹੋਮ ਦੀ ਭੇਟ ਲਈ ਇੱਕ ਭੇਡੂ ਲੈ, ਦੋਵੇਂ ਬਿਨਾਂ ਕਿਸੇ ਨੁਕਸ ਦੇ ਹੋਣ ਅਤੇ ਉਹਨਾਂ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰ।

Leviticus 9:2 (UKJV) And he said unto Aaron, Take you a young calf for a sin offering, and a ram for a burnt offering, without blemish, and offer them before the LORD.

1ਅੱਠਵੇਂ ਦਿਨ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਬੁਲਾਇਆ।

2ਉਸ ਨੇ ਹਾਰੋਨ ਨੂੰ ਕਿਹਾ, “ਆਪਣੇ ਪਾਪ ਦੀ ਭੇਟ ਲਈ ਇੱਕ ਵੱਛਾ ਅਤੇ ਹੋਮ ਦੀ ਭੇਟ ਲਈ ਇੱਕ ਭੇਡੂ ਲੈ, ਦੋਵੇਂ ਬਿਨਾਂ ਕਿਸੇ ਨੁਕਸ ਦੇ ਹੋਣ ਅਤੇ ਉਹਨਾਂ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰ।

3ਫਿਰ ਇਸਰਾਏਲੀਆਂ ਨੂੰ ਆਖੋ, ‘ਪਾਪ ਦੀ ਭੇਟ ਲਈ ਇੱਕ ਬੱਕਰਾ, ਇੱਕ ਵੱਛਾ ਅਤੇ ਇੱਕ ਲੇਲਾ ਇੱਕ ਸਾਲ ਦਾ ਅਤੇ ਨਿਰਦੋਸ਼ ਹੋਮ ਦੀ ਭੇਟ ਲਈ ਲਓ,

4ਅਤੇ ਇੱਕ ਬਲਦ ਅਤੇ ਇੱਕ ਭੇਡੂ ਇੱਕ ਸੁੱਖ-ਸਾਂਦ ਦੀ ਭੇਟ ਲਈ ਯਾਹਵੇਹ ਦੇ ਅੱਗੇ ਬਲੀਦਾਨ ਚੜ੍ਹਾਉਣ ਲਈ, ਅਨਾਜ਼ ਦੀ ਭੇਟ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਮਿਲਿਆ ਹੋਇਆ। ਅੱਜ ਲਈ ਯਾਹਵੇਹ ਤੁਹਾਨੂੰ ਪ੍ਰਗਟ ਹੋਵੇਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.