ਲੇਵਿਆਂ 9

ਅਤੇ ਇੱਕ ਬਲਦ ਅਤੇ ਇੱਕ ਭੇਡੂ ਇੱਕ ਸੁੱਖ-ਸਾਂਦ ਦੀ ਭੇਟ ਲਈ ਯਾਹਵੇਹ ਦੇ ਅੱਗੇ ਬਲੀਦਾਨ ਚੜ੍ਹਾਉਣ ਲਈ, ਅਨਾਜ਼ ਦੀ ਭੇਟ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਮਿਲਿਆ ਹੋਇਆ। ਅੱਜ ਲਈ ਯਾਹਵੇਹ ਤੁਹਾਨੂੰ ਪ੍ਰਗਟ ਹੋਵੇਗਾ।’ ”

Leviticus 9:4 (UKJV) Also a bullock and a ram for peace offerings, to sacrifice before the LORD; and a food offering mingled with oil: in order to day the LORD will appear unto you.

2ਉਸ ਨੇ ਹਾਰੋਨ ਨੂੰ ਕਿਹਾ, “ਆਪਣੇ ਪਾਪ ਦੀ ਭੇਟ ਲਈ ਇੱਕ ਵੱਛਾ ਅਤੇ ਹੋਮ ਦੀ ਭੇਟ ਲਈ ਇੱਕ ਭੇਡੂ ਲੈ, ਦੋਵੇਂ ਬਿਨਾਂ ਕਿਸੇ ਨੁਕਸ ਦੇ ਹੋਣ ਅਤੇ ਉਹਨਾਂ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰ।

3ਫਿਰ ਇਸਰਾਏਲੀਆਂ ਨੂੰ ਆਖੋ, ‘ਪਾਪ ਦੀ ਭੇਟ ਲਈ ਇੱਕ ਬੱਕਰਾ, ਇੱਕ ਵੱਛਾ ਅਤੇ ਇੱਕ ਲੇਲਾ ਇੱਕ ਸਾਲ ਦਾ ਅਤੇ ਨਿਰਦੋਸ਼ ਹੋਮ ਦੀ ਭੇਟ ਲਈ ਲਓ,

4ਅਤੇ ਇੱਕ ਬਲਦ ਅਤੇ ਇੱਕ ਭੇਡੂ ਇੱਕ ਸੁੱਖ-ਸਾਂਦ ਦੀ ਭੇਟ ਲਈ ਯਾਹਵੇਹ ਦੇ ਅੱਗੇ ਬਲੀਦਾਨ ਚੜ੍ਹਾਉਣ ਲਈ, ਅਨਾਜ਼ ਦੀ ਭੇਟ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਮਿਲਿਆ ਹੋਇਆ। ਅੱਜ ਲਈ ਯਾਹਵੇਹ ਤੁਹਾਨੂੰ ਪ੍ਰਗਟ ਹੋਵੇਗਾ।’ ”

5ਉਹ ਉਹਨਾਂ ਚੀਜ਼ਾਂ ਨੂੰ ਲੈ ਗਏ ਜਿਨ੍ਹਾਂ ਦਾ ਮੋਸ਼ੇਹ ਨੇ ਹੁਕਮ ਦਿੱਤਾ ਸੀ ਮੰਡਲੀ ਦੇ ਤੰਬੂ ਦੇ ਸਾਹਮਣੇ ਸਾਰੀ ਸਭਾ ਨੇੜੇ ਆਈ ਅਤੇ ਯਾਹਵੇਹ ਦੇ ਅੱਗੇ ਖੜ੍ਹੀ ਹੋ ਗਈ।

6ਫਿਰ ਮੋਸ਼ੇਹ ਨੇ ਆਖਿਆ, “ਇਹੀ ਹੈ ਜੋ ਤੁਹਾਨੂੰ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ, ਤਾਂ ਜੋ ਤੁਹਾਡੇ ਉੱਤੇ ਯਾਹਵੇਹ ਦੀ ਮਹਿਮਾ ਪ੍ਰਗਟ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.