ਲੂਕਸ 16

ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇੱਕ ਅਮੀਰ ਆਦਮੀ ਦਾ ਮੁਖ਼ਤਿਆਰ ਸੀ ਜਿਸ ਬਾਰੇ ਉਸ ਨੂੰ ਦੱਸਿਆ ਗਿਆ ਕਿ ਉਹ ਉਸ ਦੀ ਜਾਇਦਾਦ ਦੀ ਦੁਰਵਰਤੋਂ ਕਰ ਰਿਹਾ ਹੈ।

Luke 16:1 (UKJV) And he said also unto his disciples, There was a certain rich man, which had a steward; and the same was accused unto him that he had wasted his goods.

1ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇੱਕ ਅਮੀਰ ਆਦਮੀ ਦਾ ਮੁਖ਼ਤਿਆਰ ਸੀ ਜਿਸ ਬਾਰੇ ਉਸ ਨੂੰ ਦੱਸਿਆ ਗਿਆ ਕਿ ਉਹ ਉਸ ਦੀ ਜਾਇਦਾਦ ਦੀ ਦੁਰਵਰਤੋਂ ਕਰ ਰਿਹਾ ਹੈ।

2ਤਾਂ ਅਮੀਰ ਆਦਮੀ ਨੇ ਉਸ ਮੁਖ਼ਤਿਆਰ ਨੂੰ ਅੰਦਰ ਬੁਲਾਇਆ ਅਤੇ ਉਸ ਨੂੰ ਪੁੱਛਿਆ, ‘ਮੈਂ ਤੇਰੇ ਬਾਰੇ ਇਹ ਕੀ ਸੁਣ ਰਿਹਾ ਹਾਂ? ਆਪਣੇ ਮੁਖ਼ਤਿਆਰੀ ਦਾ ਲੇਖਾ ਜੋਖਾ ਦੇ ਕਿਉਂਕਿ ਤੂੰ ਹੁਣ ਮੁਖ਼ਤਿਆਰ ਦੇ ਅਹੁਦੇ ਦੇ ਯੋਗ ਨਹੀਂ।’

3“ਉਸ ਮੁਖ਼ਤਿਆਰ ਨੇ ਆਪਣੇ ਮਨ ਵਿੱਚ ਕਿਹਾ, ‘ਹੁਣ ਮੈਂ ਕੀ ਕਰਾਂ? ਮੇਰਾ ਮਾਲਕ ਮੈਨੂੰ ਨੌਕਰੀ ਤੋਂ ਕੱਢ ਰਿਹਾ ਹੈ। ਮੇਰਾ ਸਰੀਰ ਇਨ੍ਹਾਂ ਮਜ਼ਬੂਤ ਨਹੀਂ ਹੈ ਕਿ ਮੈਂ ਜ਼ਮੀਨ ਖੋਦਣ ਦਾ ਕੰਮ ਕਰਾਂ ਅਤੇ ਭੀਖ ਮੰਗਣ ਲਈ ਮੈਨੂੰ ਸ਼ਰਮ ਆਉਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.