ਲੂਕਸ 16

ਤਾਂ ਅਮੀਰ ਆਦਮੀ ਨੇ ਉਸ ਮੁਖ਼ਤਿਆਰ ਨੂੰ ਅੰਦਰ ਬੁਲਾਇਆ ਅਤੇ ਉਸ ਨੂੰ ਪੁੱਛਿਆ, ‘ਮੈਂ ਤੇਰੇ ਬਾਰੇ ਇਹ ਕੀ ਸੁਣ ਰਿਹਾ ਹਾਂ? ਆਪਣੇ ਮੁਖ਼ਤਿਆਰੀ ਦਾ ਲੇਖਾ ਜੋਖਾ ਦੇ ਕਿਉਂਕਿ ਤੂੰ ਹੁਣ ਮੁਖ਼ਤਿਆਰ ਦੇ ਅਹੁਦੇ ਦੇ ਯੋਗ ਨਹੀਂ।’

Luke 16:2 (UKJV) And he called him, and said unto him, How is it that I hear this of you? give an account of your stewardship; for you may be no longer steward.

1ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇੱਕ ਅਮੀਰ ਆਦਮੀ ਦਾ ਮੁਖ਼ਤਿਆਰ ਸੀ ਜਿਸ ਬਾਰੇ ਉਸ ਨੂੰ ਦੱਸਿਆ ਗਿਆ ਕਿ ਉਹ ਉਸ ਦੀ ਜਾਇਦਾਦ ਦੀ ਦੁਰਵਰਤੋਂ ਕਰ ਰਿਹਾ ਹੈ।

2ਤਾਂ ਅਮੀਰ ਆਦਮੀ ਨੇ ਉਸ ਮੁਖ਼ਤਿਆਰ ਨੂੰ ਅੰਦਰ ਬੁਲਾਇਆ ਅਤੇ ਉਸ ਨੂੰ ਪੁੱਛਿਆ, ‘ਮੈਂ ਤੇਰੇ ਬਾਰੇ ਇਹ ਕੀ ਸੁਣ ਰਿਹਾ ਹਾਂ? ਆਪਣੇ ਮੁਖ਼ਤਿਆਰੀ ਦਾ ਲੇਖਾ ਜੋਖਾ ਦੇ ਕਿਉਂਕਿ ਤੂੰ ਹੁਣ ਮੁਖ਼ਤਿਆਰ ਦੇ ਅਹੁਦੇ ਦੇ ਯੋਗ ਨਹੀਂ।’

3“ਉਸ ਮੁਖ਼ਤਿਆਰ ਨੇ ਆਪਣੇ ਮਨ ਵਿੱਚ ਕਿਹਾ, ‘ਹੁਣ ਮੈਂ ਕੀ ਕਰਾਂ? ਮੇਰਾ ਮਾਲਕ ਮੈਨੂੰ ਨੌਕਰੀ ਤੋਂ ਕੱਢ ਰਿਹਾ ਹੈ। ਮੇਰਾ ਸਰੀਰ ਇਨ੍ਹਾਂ ਮਜ਼ਬੂਤ ਨਹੀਂ ਹੈ ਕਿ ਮੈਂ ਜ਼ਮੀਨ ਖੋਦਣ ਦਾ ਕੰਮ ਕਰਾਂ ਅਤੇ ਭੀਖ ਮੰਗਣ ਲਈ ਮੈਨੂੰ ਸ਼ਰਮ ਆਉਂਦੀ ਹੈ।

4ਮੈਂ ਜਾਣਦਾ ਹਾਂ ਕਿ ਮੈਂ ਅਜਿਹਾ ਕੀ ਕਰਾਂ ਕੀ ਜਦੋਂ ਮੇਰੇ ਕੋਲ ਇਹ ਮੁਖ਼ਤਿਆਰੀ ਖੋਹ ਲਈ ਜਾਵੇਗੀ ਤਾਂ ਵੀ ਲੋਕ ਮੇਰਾ ਆਪਣੇ ਘਰਾਂ ਦੇ ਵਿੱਚ ਸਵਾਗਤ ਕਰਨ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.