2ਤਾਂ ਅਮੀਰ ਆਦਮੀ ਨੇ ਉਸ ਮੁਖ਼ਤਿਆਰ ਨੂੰ ਅੰਦਰ ਬੁਲਾਇਆ ਅਤੇ ਉਸ ਨੂੰ ਪੁੱਛਿਆ, ‘ਮੈਂ ਤੇਰੇ ਬਾਰੇ ਇਹ ਕੀ ਸੁਣ ਰਿਹਾ ਹਾਂ? ਆਪਣੇ ਮੁਖ਼ਤਿਆਰੀ ਦਾ ਲੇਖਾ ਜੋਖਾ ਦੇ ਕਿਉਂਕਿ ਤੂੰ ਹੁਣ ਮੁਖ਼ਤਿਆਰ ਦੇ ਅਹੁਦੇ ਦੇ ਯੋਗ ਨਹੀਂ।’
3“ਉਸ ਮੁਖ਼ਤਿਆਰ ਨੇ ਆਪਣੇ ਮਨ ਵਿੱਚ ਕਿਹਾ, ‘ਹੁਣ ਮੈਂ ਕੀ ਕਰਾਂ? ਮੇਰਾ ਮਾਲਕ ਮੈਨੂੰ ਨੌਕਰੀ ਤੋਂ ਕੱਢ ਰਿਹਾ ਹੈ। ਮੇਰਾ ਸਰੀਰ ਇਨ੍ਹਾਂ ਮਜ਼ਬੂਤ ਨਹੀਂ ਹੈ ਕਿ ਮੈਂ ਜ਼ਮੀਨ ਖੋਦਣ ਦਾ ਕੰਮ ਕਰਾਂ ਅਤੇ ਭੀਖ ਮੰਗਣ ਲਈ ਮੈਨੂੰ ਸ਼ਰਮ ਆਉਂਦੀ ਹੈ।
4ਮੈਂ ਜਾਣਦਾ ਹਾਂ ਕਿ ਮੈਂ ਅਜਿਹਾ ਕੀ ਕਰਾਂ ਕੀ ਜਦੋਂ ਮੇਰੇ ਕੋਲ ਇਹ ਮੁਖ਼ਤਿਆਰੀ ਖੋਹ ਲਈ ਜਾਵੇਗੀ ਤਾਂ ਵੀ ਲੋਕ ਮੇਰਾ ਆਪਣੇ ਘਰਾਂ ਦੇ ਵਿੱਚ ਸਵਾਗਤ ਕਰਨ।’
5“ਇਸ ਲਈ ਉਸ ਨੇ ਆਪਣੇ ਮਾਲਕ ਦੇ ਕਰਜ਼ਦਾਰਾਂ ਨੂੰ ਬੁਲਾਇਆ। ਉਸ ਨੇ ਪਹਿਲੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਮੇਰੇ ਮਾਲਕ ਦਾ ਕਿੰਨਾ ਕਰਜ਼ਾ ਦੇਣਾ ਹੈ?’
6“ਉਸ ਨੇ ਜਵਾਬ ਦਿੱਤਾ, ‘ਤਿੰਨ ਹਜ਼ਾਰ ਲੀਟਰ ਜ਼ੈਤੂਨ ਦਾ ਤੇਲ।’ “ਮੁਖ਼ਤਿਆਰ ਨੇ ਉਸ ਨੂੰ ਕਿਹਾ, ‘ਆ ਫੜ੍ਹ ਤੇਰਾ ਬਹੀ ਖਾਤਾ, ਜਲਦੀ ਨਾਲ ਬੈਠ ਅਤੇ ਇਸ ਵਿੱਚ ਪੰਦਰਾਂ ਸੌ ਲੀਟਰ ਲਿਖ ਦੇ।’