4ਮੈਂ ਜਾਣਦਾ ਹਾਂ ਕਿ ਮੈਂ ਅਜਿਹਾ ਕੀ ਕਰਾਂ ਕੀ ਜਦੋਂ ਮੇਰੇ ਕੋਲ ਇਹ ਮੁਖ਼ਤਿਆਰੀ ਖੋਹ ਲਈ ਜਾਵੇਗੀ ਤਾਂ ਵੀ ਲੋਕ ਮੇਰਾ ਆਪਣੇ ਘਰਾਂ ਦੇ ਵਿੱਚ ਸਵਾਗਤ ਕਰਨ।’
5“ਇਸ ਲਈ ਉਸ ਨੇ ਆਪਣੇ ਮਾਲਕ ਦੇ ਕਰਜ਼ਦਾਰਾਂ ਨੂੰ ਬੁਲਾਇਆ। ਉਸ ਨੇ ਪਹਿਲੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਮੇਰੇ ਮਾਲਕ ਦਾ ਕਿੰਨਾ ਕਰਜ਼ਾ ਦੇਣਾ ਹੈ?’
6“ਉਸ ਨੇ ਜਵਾਬ ਦਿੱਤਾ, ‘ਤਿੰਨ ਹਜ਼ਾਰ ਲੀਟਰ ਜ਼ੈਤੂਨ ਦਾ ਤੇਲ।’ “ਮੁਖ਼ਤਿਆਰ ਨੇ ਉਸ ਨੂੰ ਕਿਹਾ, ‘ਆ ਫੜ੍ਹ ਤੇਰਾ ਬਹੀ ਖਾਤਾ, ਜਲਦੀ ਨਾਲ ਬੈਠ ਅਤੇ ਇਸ ਵਿੱਚ ਪੰਦਰਾਂ ਸੌ ਲੀਟਰ ਲਿਖ ਦੇ।’
7“ਫਿਰ ਉਸ ਨੇ ਦੂਸਰੇ ਕਰਜ਼ਦਾਰ ਨੂੰ ਪੁੱਛਿਆ, ‘ਅਤੇ ਤੂੰ ਕਿੰਨਾ ਕਰਜ਼ਾ ਦੇਣਾ ਹੈ?’ “ਉਸ ਨੇ ਜਵਾਬ ਦਿੱਤਾ, ‘ਤੀਹ ਟਨ ਕਣਕ।’ “ਮੁਖ਼ਤਿਆਰ ਨੇ ਉਸ ਨੂੰ ਕਿਹਾ, ‘ਆਪਣਾ ਬਹੀ ਖਾਤਾ ਲੈ ਕੇ ਉਸ ਵਿੱਚ ਚੌਵੀਂ ਟਨ ਲਿਖ ਦੇ।’
8“ਮਾਲਕ ਨੇ ਬੇਈਮਾਨ ਮੁਖ਼ਤਿਆਰ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਬੜੀ ਚਲਾਕੀ ਨਾਲ ਕੰਮ ਕੀਤਾ ਸੀ। ਕਿਉਂ ਜੋ ਇਸ ਸੰਸਾਰ ਦੇ ਲੋਕ ਆਪਣੀ ਪੀਹੜੀ ਵਿੱਚ ਚਾਨਣ ਦੇ ਪੁੱਤਰਾਂ ਨਾਲੋਂ ਕਿੰਨੇ ਜ਼ਿਆਦਾ ਚਲਾਕ ਹੁੰਦੇ ਹਨ।