ਲੂਕਸ 16

“ਫਿਰ ਉਸ ਨੇ ਦੂਸਰੇ ਕਰਜ਼ਦਾਰ ਨੂੰ ਪੁੱਛਿਆ, ‘ਅਤੇ ਤੂੰ ਕਿੰਨਾ ਕਰਜ਼ਾ ਦੇਣਾ ਹੈ?’ “ਉਸ ਨੇ ਜਵਾਬ ਦਿੱਤਾ, ‘ਤੀਹ ਟਨ ਕਣਕ।’ “ਮੁਖ਼ਤਿਆਰ ਨੇ ਉਸ ਨੂੰ ਕਿਹਾ, ‘ਆਪਣਾ ਬਹੀ ਖਾਤਾ ਲੈ ਕੇ ਉਸ ਵਿੱਚ ਚੌਵੀਂ ਟਨ ਲਿਖ ਦੇ।’

Luke 16:7 (UKJV) Then said he to another, And how much owe you? And he said, An hundred measures of wheat. And he said unto him, Take your bill, and write fourscore.

5“ਇਸ ਲਈ ਉਸ ਨੇ ਆਪਣੇ ਮਾਲਕ ਦੇ ਕਰਜ਼ਦਾਰਾਂ ਨੂੰ ਬੁਲਾਇਆ। ਉਸ ਨੇ ਪਹਿਲੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਮੇਰੇ ਮਾਲਕ ਦਾ ਕਿੰਨਾ ਕਰਜ਼ਾ ਦੇਣਾ ਹੈ?’

6“ਉਸ ਨੇ ਜਵਾਬ ਦਿੱਤਾ, ‘ਤਿੰਨ ਹਜ਼ਾਰ ਲੀਟਰ ਜ਼ੈਤੂਨ ਦਾ ਤੇਲ।’ “ਮੁਖ਼ਤਿਆਰ ਨੇ ਉਸ ਨੂੰ ਕਿਹਾ, ‘ਆ ਫੜ੍ਹ ਤੇਰਾ ਬਹੀ ਖਾਤਾ, ਜਲਦੀ ਨਾਲ ਬੈਠ ਅਤੇ ਇਸ ਵਿੱਚ ਪੰਦਰਾਂ ਸੌ ਲੀਟਰ ਲਿਖ ਦੇ।’

7“ਫਿਰ ਉਸ ਨੇ ਦੂਸਰੇ ਕਰਜ਼ਦਾਰ ਨੂੰ ਪੁੱਛਿਆ, ‘ਅਤੇ ਤੂੰ ਕਿੰਨਾ ਕਰਜ਼ਾ ਦੇਣਾ ਹੈ?’ “ਉਸ ਨੇ ਜਵਾਬ ਦਿੱਤਾ, ‘ਤੀਹ ਟਨ ਕਣਕ।’ “ਮੁਖ਼ਤਿਆਰ ਨੇ ਉਸ ਨੂੰ ਕਿਹਾ, ‘ਆਪਣਾ ਬਹੀ ਖਾਤਾ ਲੈ ਕੇ ਉਸ ਵਿੱਚ ਚੌਵੀਂ ਟਨ ਲਿਖ ਦੇ।’

8“ਮਾਲਕ ਨੇ ਬੇਈਮਾਨ ਮੁਖ਼ਤਿਆਰ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਬੜੀ ਚਲਾਕੀ ਨਾਲ ਕੰਮ ਕੀਤਾ ਸੀ। ਕਿਉਂ ਜੋ ਇਸ ਸੰਸਾਰ ਦੇ ਲੋਕ ਆਪਣੀ ਪੀਹੜੀ ਵਿੱਚ ਚਾਨਣ ਦੇ ਪੁੱਤਰਾਂ ਨਾਲੋਂ ਕਿੰਨੇ ਜ਼ਿਆਦਾ ਚਲਾਕ ਹੁੰਦੇ ਹਨ।

9ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਮਿੱਤਰ ਬਣਾਉਣ ਲਈ ਦੁਨਿਆਵੀ ਦੌਲਤ ਦੀ ਵਰਤੋਂ ਕਰੋ ਤਾਂ ਜੋ ਜਦੋਂ ਉਹ ਖਤਮ ਹੋ ਜਾਵੇ ਤਾਂ ਸਦੀਪਕ ਜੀਵਨ ਦੇ ਘਰ ਵਿੱਚ ਤੁਹਾਡਾ ਸਵਾਗਤ ਕੀਤਾ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.