30ਕਿਉਂਕਿ ਮੈਂ ਆਪਣੀਆਂ ਅੱਖਾਂ ਨਾਲ ਤੁਹਾਡੀ ਮੁਕਤੀ ਨੂੰ ਦੇਖ ਲਿਆ ਹੈ,
31ਜਿਸ ਨੂੰ ਤੁਸੀਂ ਸਾਰਿਆਂ ਲੋਕਾਂ ਲਈ ਤਿਆਰ ਕੀਤਾ ਹੈ:
32ਇਹ ਤੁਹਾਡੀ ਪਰਜਾ ਇਸਰਾਏਲ ਦੀ ਵਡਿਆਈ ਅਤੇ ਸਾਰੇ ਰਾਸ਼ਟਰਾਂ ਲਈ ਗਿਆਨ ਦੀ ਜੋਤੀ ਹੈ।”
33ਮਰਿਯਮ ਅਤੇ ਯੋਸੇਫ਼ ਆਪਣੇ ਪੁੱਤਰ ਦੇ ਬਾਰੇ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਏ।
34ਤਦ ਸ਼ਿਮਓਨ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਬਾਲਕ ਦੀ ਮਾਤਾ ਮਰਿਯਮ ਨੂੰ ਕਿਹਾ: “ਇਹ ਬੱਚਾ ਇਸਰਾਏਲ ਵਿੱਚ ਬਹੁਤ ਸਾਰੇ ਲੋਕਾਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਹੈ ਅਤੇ ਇਹ ਇੱਕ ਚਿੰਨ੍ਹ ਹੋਵੇਗਾ ਜਿਸ ਦੇ ਕਾਰਨ ਬਹੁਤ ਸਾਰੇ ਇਸ ਦੇ ਵਿਰੁੱਧ ਗੱਲਾਂ ਕਰਨਗੇ,