40ਅਤੇ ਬਾਲਕ ਵੱਡਾ ਹੋਇਆ ਅਤੇ ਤਾਕਤਵਰ ਬਣ ਗਿਆ ਉਹ ਬੁੱਧ ਨਾਲ ਭਰਪੂਰ ਸੀ ਅਤੇ ਪਰਮੇਸ਼ਵਰ ਦੀ ਕਿਰਪਾ ਉਸ ਉੱਤੇ ਸੀ।
41ਯਿਸ਼ੂ ਦੇ ਮਾਪੇ ਹਰ ਸਾਲ ਪਸਾਹ ਦੇ ਤਿਉਹਾਰ ਉੱਤੇ ਯੇਰੂਸ਼ਲੇਮ ਜਾਂਦੇ ਸਨ।
42ਜਦੋਂ ਯਿਸ਼ੂ ਬਾਰ੍ਹਾਂ ਸਾਲਾਂ ਦਾ ਹੋਇਆ, ਤਦ ਉਹ ਆਪਣੇ ਮਾਪਿਆਂ ਨਾਲ ਰੀਤ ਅਨੁਸਾਰ ਤਿਉਹਾਰ ਵਿੱਚ ਸ਼ਾਮਿਲ ਹੋਣ ਲਈ ਚਲੇ ਗਏ।
43ਤਿਉਹਾਰ ਦੇ ਅੰਤ ਵਿੱਚ ਜਦੋਂ ਉਹ ਦੇ ਮਾਤਾ-ਪਿਤਾ ਘਰ ਪਰਤ ਰਹੇ ਸਨ ਤਾਂ ਬਾਲਕ ਯਿਸ਼ੂ ਯੇਰੂਸ਼ਲੇਮ ਵਿੱਚ ਹੀ ਰਹਿ ਗਏ ਪਰ ਉਹ ਦੇ ਮਾਪੇ ਇਸ ਗੱਲ ਤੋਂ ਅਣਜਾਣ ਸਨ।
44ਇਹ ਸੋਚਦਿਆਂ ਕਿ ਬਾਲਕ ਕਿਤੇ ਯਾਤਰੀ ਸਮੂਹ ਵਿੱਚ ਹੋਵੇਗਾ, ਉਹ ਉਸ ਦਿਨ ਦੀ ਯਾਤਰਾ ਵਿੱਚ ਅੱਗੇ ਵੱਧਦੇ ਗਏ। ਫਿਰ ਉਹਨਾਂ ਨੇ ਪਰਿਵਾਰਕ ਦੋਸਤਾਂ-ਮਿੱਤਰਾਂ ਵਿੱਚ ਯਿਸ਼ੂ ਨੂੰ ਭਾਲਣਾ ਸ਼ੁਰੂ ਕੀਤਾ,