42ਜਦੋਂ ਯਿਸ਼ੂ ਬਾਰ੍ਹਾਂ ਸਾਲਾਂ ਦਾ ਹੋਇਆ, ਤਦ ਉਹ ਆਪਣੇ ਮਾਪਿਆਂ ਨਾਲ ਰੀਤ ਅਨੁਸਾਰ ਤਿਉਹਾਰ ਵਿੱਚ ਸ਼ਾਮਿਲ ਹੋਣ ਲਈ ਚਲੇ ਗਏ।
43ਤਿਉਹਾਰ ਦੇ ਅੰਤ ਵਿੱਚ ਜਦੋਂ ਉਹ ਦੇ ਮਾਤਾ-ਪਿਤਾ ਘਰ ਪਰਤ ਰਹੇ ਸਨ ਤਾਂ ਬਾਲਕ ਯਿਸ਼ੂ ਯੇਰੂਸ਼ਲੇਮ ਵਿੱਚ ਹੀ ਰਹਿ ਗਏ ਪਰ ਉਹ ਦੇ ਮਾਪੇ ਇਸ ਗੱਲ ਤੋਂ ਅਣਜਾਣ ਸਨ।
44ਇਹ ਸੋਚਦਿਆਂ ਕਿ ਬਾਲਕ ਕਿਤੇ ਯਾਤਰੀ ਸਮੂਹ ਵਿੱਚ ਹੋਵੇਗਾ, ਉਹ ਉਸ ਦਿਨ ਦੀ ਯਾਤਰਾ ਵਿੱਚ ਅੱਗੇ ਵੱਧਦੇ ਗਏ। ਫਿਰ ਉਹਨਾਂ ਨੇ ਪਰਿਵਾਰਕ ਦੋਸਤਾਂ-ਮਿੱਤਰਾਂ ਵਿੱਚ ਯਿਸ਼ੂ ਨੂੰ ਭਾਲਣਾ ਸ਼ੁਰੂ ਕੀਤਾ,
45ਜਦੋਂ ਯਿਸ਼ੂ ਉਹਨਾਂ ਨੂੰ ਨਾ ਲੱਭੇ ਤਾਂ ਉਹ ਉਹਨਾਂ ਨੂੰ ਲੱਭਣ ਲਈ ਯੇਰੂਸ਼ਲੇਮ ਵਾਪਸ ਪਰਤੇ।
46ਤਿੰਨ ਦਿਨਾਂ ਬਾਅਦ ਉਹਨਾਂ ਨੇ ਯਿਸ਼ੂ ਨੂੰ ਹੈਕਲ ਦੇ ਵਿਹੜੇ ਵਿੱਚ ਉਪਦੇਸ਼ਕਾਂ ਨਾਲ ਬੈਠੇ ਉਹਨਾਂ ਦੀ ਗੱਲ ਸੁਣਦੇ ਅਤੇ ਉਹਨਾਂ ਨੂੰ ਪ੍ਰਸ਼ਨ ਕਰਦੇ ਵੇਖਿਆ।