ਲੂਕਸ 21

ਉਸ ਨੇ ਇੱਕ ਗ਼ਰੀਬ ਵਿਧਵਾ ਨੂੰ ਤਾਂਬੇ ਦੇ ਦੋ ਛੋਟੇ ਸਿੱਕਿਆਂ ਨੂੰ ਦਾਨ ਲਈ ਪਾਉਂਦੇ ਵੇਖਿਆ।

Luke 21:2 (UKJV) And he saw also a certain poor widow casting in thither two mites.

1ਜਦੋਂ ਯਿਸ਼ੂ ਨੇ ਵੇਖਿਆ ਤਾਂ ਉਸ ਨੇ ਅਮੀਰ ਲੋਕਾਂ ਨੂੰ ਆਪਣੇ ਦਾਨ ਨੂੰ ਹੈਕਲ ਦੇ ਖਜ਼ਾਨੇ ਵਿੱਚ ਪਾਉਂਦੇ ਵੇਖਿਆ।

2ਉਸ ਨੇ ਇੱਕ ਗ਼ਰੀਬ ਵਿਧਵਾ ਨੂੰ ਤਾਂਬੇ ਦੇ ਦੋ ਛੋਟੇ ਸਿੱਕਿਆਂ ਨੂੰ ਦਾਨ ਲਈ ਪਾਉਂਦੇ ਵੇਖਿਆ।

3ਉਸ ਨੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਸ ਗ਼ਰੀਬ ਵਿਧਵਾ ਨੇ ਸਾਰੇ ਲੋਕਾਂ ਤੋਂ ਜ਼ਿਆਦਾ ਦਾਨ ਪਾਇਆ ਹੈ।

4ਇਹ ਸਾਰੇ ਲੋਕਾਂ ਨੇ ਆਪਣੀ ਦੌਲਤ ਵਿੱਚੋਂ ਆਪਣੇ ਦਾਨ ਦਿੱਤੇ, ਪਰ ਇਸ ਵਿਧਵਾ ਨੇ ਆਪਣੀ ਗ਼ਰੀਬੀ ਵਿੱਚੋਂ ਆਪਣੀ ਸਾਰੀ ਜੀਵਨ ਪੂੰਜੀ ਦੇ ਦਿੱਤੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.