50ਇਹ ਗੱਲ ਸੁਣ ਕੇ ਯਿਸ਼ੂ ਨੇ ਜਾਇਰੂਸ ਨੂੰ ਕਿਹਾ, “ਡਰ ਨਾ! ਕੇਵਲ ਵਿਸ਼ਵਾਸ ਕਰ ਅਤੇ ਉਹ ਚੰਗੀ ਹੋ ਜਾਵੇਗੀ।”
51ਜਦੋਂ ਉਹ ਜਾਇਰੂਸ ਦੇ ਘਰ ਪਹੁੰਚੇ, ਯਿਸ਼ੂ ਨੇ ਪਤਰਸ, ਯੋਹਨ ਅਤੇ ਯਾਕੋਬ ਅਤੇ ਕੁੜੀ ਦੇ ਪਿਤਾ ਅਤੇ ਮਾਤਾ ਨੂੰ ਛੱਡ ਕਿਸੇ ਨੂੰ ਵੀ ਆਪਣੇ ਨਾਲ ਅੰਦਰ ਆਉਣ ਨਾ ਦਿੱਤਾ।
52ਉੱਥੇ ਮੌਜੂਦ ਹਰ ਕੋਈ ਉਸ ਕੁੜੀ ਲਈ ਰੋ ਰਿਹਾ ਸੀ ਅਤੇ ਸੋਗ ਕਰ ਰਿਹਾ ਸੀ। ਯਿਸ਼ੂ ਨੇ ਕਿਹਾ, “ਰੋਵੋ ਨਾ ਜੋ ਉਹ ਕੁੜੀ ਮਰੀ ਨਹੀਂ, ਪਰ ਸੁੱਤੀ ਪਈ ਹੈ!”
53ਉਹ ਸਾਰੇ ਯਿਸ਼ੂ ਉੱਤੇ ਹੱਸਣ ਲੱਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਲੜਕੀ ਦੀ ਮੌਤ ਹੋ ਗਈ ਹੈ।
54ਯਿਸ਼ੂ ਨੇ ਉਸ ਦਾ ਹੱਥ ਫੜਿਆ ਅਤੇ ਕਿਹਾ, “ਬੇਟੀ! ਉੱਠ ਜਾ!”