ਲੂਕਸ 8

ਜਦੋਂ ਉਹ ਜਾਇਰੂਸ ਦੇ ਘਰ ਪਹੁੰਚੇ, ਯਿਸ਼ੂ ਨੇ ਪਤਰਸ, ਯੋਹਨ ਅਤੇ ਯਾਕੋਬ ਅਤੇ ਕੁੜੀ ਦੇ ਪਿਤਾ ਅਤੇ ਮਾਤਾ ਨੂੰ ਛੱਡ ਕਿਸੇ ਨੂੰ ਵੀ ਆਪਣੇ ਨਾਲ ਅੰਦਰ ਆਉਣ ਨਾ ਦਿੱਤਾ।

Luke 8:51 (UKJV) And when he came into the house, he suffered no man to go in, save Peter, and James, and John, and the father and the mother of the maiden.

49ਜਦੋਂ ਯਿਸ਼ੂ ਅਜੇ ਬੋਲ ਹੀ ਰਿਹਾ ਸੀ, ਤਾਂ ਪ੍ਰਾਰਥਨਾ ਸਥਾਨ ਦੇ ਆਗੂ ਜਾਇਰੂਸ ਦੇ ਘਰੋਂ ਇੱਕ ਵਿਅਕਤੀ ਸੰਦੇਸ਼ ਲੈ ਕੇ ਆਇਆ ਕੀ, “ਤੁਹਾਡੀ ਧੀ ਮਰ ਗਈ ਹੈ, ਗੁਰੂ ਜੀ ਨੂੰ ਹੁਣ ਪਰੇਸ਼ਾਨ ਕਰਨ ਦੀ ਕੀ ਲੋੜ ਹੈ।”

50ਇਹ ਗੱਲ ਸੁਣ ਕੇ ਯਿਸ਼ੂ ਨੇ ਜਾਇਰੂਸ ਨੂੰ ਕਿਹਾ, “ਡਰ ਨਾ! ਕੇਵਲ ਵਿਸ਼ਵਾਸ ਕਰ ਅਤੇ ਉਹ ਚੰਗੀ ਹੋ ਜਾਵੇਗੀ।”

51ਜਦੋਂ ਉਹ ਜਾਇਰੂਸ ਦੇ ਘਰ ਪਹੁੰਚੇ, ਯਿਸ਼ੂ ਨੇ ਪਤਰਸ, ਯੋਹਨ ਅਤੇ ਯਾਕੋਬ ਅਤੇ ਕੁੜੀ ਦੇ ਪਿਤਾ ਅਤੇ ਮਾਤਾ ਨੂੰ ਛੱਡ ਕਿਸੇ ਨੂੰ ਵੀ ਆਪਣੇ ਨਾਲ ਅੰਦਰ ਆਉਣ ਨਾ ਦਿੱਤਾ।

52ਉੱਥੇ ਮੌਜੂਦ ਹਰ ਕੋਈ ਉਸ ਕੁੜੀ ਲਈ ਰੋ ਰਿਹਾ ਸੀ ਅਤੇ ਸੋਗ ਕਰ ਰਿਹਾ ਸੀ। ਯਿਸ਼ੂ ਨੇ ਕਿਹਾ, “ਰੋਵੋ ਨਾ ਜੋ ਉਹ ਕੁੜੀ ਮਰੀ ਨਹੀਂ, ਪਰ ਸੁੱਤੀ ਪਈ ਹੈ!”

53ਉਹ ਸਾਰੇ ਯਿਸ਼ੂ ਉੱਤੇ ਹੱਸਣ ਲੱਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਲੜਕੀ ਦੀ ਮੌਤ ਹੋ ਗਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.