ਮਲਾਕੀ 1

ਅਦੋਮ ਆਖ ਸਕਦਾ ਹੈ, “ਭਾਵੇਂ ਅਸੀਂ ਕੁਚਲੇ ਗਏ ਹਾਂ, ਅਸੀਂ ਖੰਡਰਾਂ ਨੂੰ ਦੁਬਾਰਾ ਬਣਾਵਾਂਗੇ।” ਪਰ ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਉਹ ਬਣਾ ਸਕਦੇ ਹਨ, ਪਰ ਮੈਂ ਢਾਹ ਦਿਆਂਗਾ। ਉਹਨਾਂ ਨੂੰ ਦੁਸ਼ਟ ਦੇਸ਼ ਕਿਹਾ ਜਾਵੇਗਾ, ਇੱਕ ਲੋਕ ਜੋ ਹਮੇਸ਼ਾ ਯਾਹਵੇਹ ਦੇ ਕ੍ਰੋਧ ਵਿੱਚ ਰਹਿੰਦੇ ਹਨ।

Malachi 1:4 (UKJV) Whereas Edom says, We are impoverished, but we will return and build the desolate places; thus says the LORD of hosts, They shall build, but I will throw down; and they shall call them, The border of wickedness, and, The people against whom the LORD has indignation for ever.

2ਯਾਹਵੇਹ ਆਖਦਾ ਹੈ, “ਮੈਂ ਤੁਹਾਨੂੰ ਪਿਆਰ ਕੀਤਾ ਹੈ। “ਪਰ ਤੁਸੀਂ ਪੁੱਛਦੇ ਹੋ, ‘ਤੁਸੀਂ ਸਾਨੂੰ ਕਿਵੇਂ ਪਿਆਰ ਕੀਤਾ?’ ” ਯਾਹਵੇਹ ਆਖਦਾ ਹੈ, “ਕੀ ਏਸਾਓ ਯਾਕੋਬ ਦਾ ਭਰਾ ਨਹੀਂ ਸੀ? ਫਿਰ ਵੀ ਮੈਂ ਯਾਕੋਬ ਨੂੰ ਪਿਆਰ ਕੀਤਾ,

3ਪਰ ਏਸਾਓ ਨੂੰ ਮੈਂ ਨਫ਼ਰਤ ਕੀਤੀ ਅਤੇ ਮੈਂ ਉਸ ਦੇ ਪਹਾੜੀ ਦੇਸ਼ ਨੂੰ ਉਜਾੜ ਵਿੱਚ ਬਦਲ ਦਿੱਤਾ ਅਤੇ ਉਸ ਦੀ ਵਿਰਾਸਤ ਨੂੰ ਮਾਰੂਥਲ ਗਿੱਦੜਾਂ ਲਈ ਛੱਡ ਦਿੱਤਾ।”

4ਅਦੋਮ ਆਖ ਸਕਦਾ ਹੈ, “ਭਾਵੇਂ ਅਸੀਂ ਕੁਚਲੇ ਗਏ ਹਾਂ, ਅਸੀਂ ਖੰਡਰਾਂ ਨੂੰ ਦੁਬਾਰਾ ਬਣਾਵਾਂਗੇ।” ਪਰ ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਉਹ ਬਣਾ ਸਕਦੇ ਹਨ, ਪਰ ਮੈਂ ਢਾਹ ਦਿਆਂਗਾ। ਉਹਨਾਂ ਨੂੰ ਦੁਸ਼ਟ ਦੇਸ਼ ਕਿਹਾ ਜਾਵੇਗਾ, ਇੱਕ ਲੋਕ ਜੋ ਹਮੇਸ਼ਾ ਯਾਹਵੇਹ ਦੇ ਕ੍ਰੋਧ ਵਿੱਚ ਰਹਿੰਦੇ ਹਨ।

5ਤੁਸੀਂ ਇਸਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ ਅਤੇ ਕਹੋਗੇ, ‘ਯਾਹਵੇਹ ਮਹਾਨ ਹੈ, ਇੱਥੋਂ ਤੱਕ ਕਿ ਇਸਰਾਏਲ ਦੀਆਂ ਹੱਦਾਂ ਤੋਂ ਪਾਰ!’

6“ਇੱਕ ਪੁੱਤਰ ਆਪਣੇ ਪਿਤਾ ਦਾ ਆਦਰ ਕਰਦਾ ਹੈ ਅਤੇ ਇੱਕ ਗੁਲਾਮ ਆਪਣੇ ਮਾਲਕ ਦਾ। ਜੇ ਮੈਂ ਪਿਤਾ ਹਾਂ, ਤਾਂ ਮੇਰੇ ਲਈ ਇੱਜ਼ਤ ਕਿੱਥੇ ਹੈ? ਜੇ ਮੈਂ ਮਾਲਕ ਹਾਂ, ਤਾਂ ਮੇਰਾ ਸਤਿਕਾਰ ਕਿੱਥੇ ਹੈ?” ਸਰਵਸ਼ਕਤੀਮਾਨ ਯਾਹਵੇਹ ਕਹਿੰਦਾ ਹੈ। “ਇਹ ਤੁਸੀਂ ਜਾਜਕੋ ਜੋ ਮੇਰੇ ਨਾਮ ਦਾ ਨਿਰਾਦਰ ਕਰਦੇ ਹੋ। “ਪਰ ਤੁਸੀਂ ਕਹਿੰਦੇ ਹੋ, ‘ਅਸੀਂ ਤੇਰੇ ਨਾਮ ਦਾ ਨਿਰਾਦਰ ਕਦੋਂ ਕੀਤਾ ਹੈ?’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.