ਮਲਾਕੀ 1

ਪਰ ਏਸਾਓ ਨੂੰ ਮੈਂ ਨਫ਼ਰਤ ਕੀਤੀ ਅਤੇ ਮੈਂ ਉਸ ਦੇ ਪਹਾੜੀ ਦੇਸ਼ ਨੂੰ ਉਜਾੜ ਵਿੱਚ ਬਦਲ ਦਿੱਤਾ ਅਤੇ ਉਸ ਦੀ ਵਿਰਾਸਤ ਨੂੰ ਮਾਰੂਥਲ ਗਿੱਦੜਾਂ ਲਈ ਛੱਡ ਦਿੱਤਾ।”

Malachi 1:3 (UKJV) And I hated Esau, and laid his mountains and his heritage waste for the dragons of the wilderness.

1ਇੱਕ ਭਵਿੱਖਬਾਣੀ: ਮਲਾਕੀ ਦੁਆਰਾ ਇਸਰਾਏਲ ਨੂੰ ਯਾਹਵੇਹ ਦਾ ਸ਼ਬਦ।

2ਯਾਹਵੇਹ ਆਖਦਾ ਹੈ, “ਮੈਂ ਤੁਹਾਨੂੰ ਪਿਆਰ ਕੀਤਾ ਹੈ। “ਪਰ ਤੁਸੀਂ ਪੁੱਛਦੇ ਹੋ, ‘ਤੁਸੀਂ ਸਾਨੂੰ ਕਿਵੇਂ ਪਿਆਰ ਕੀਤਾ?’ ” ਯਾਹਵੇਹ ਆਖਦਾ ਹੈ, “ਕੀ ਏਸਾਓ ਯਾਕੋਬ ਦਾ ਭਰਾ ਨਹੀਂ ਸੀ? ਫਿਰ ਵੀ ਮੈਂ ਯਾਕੋਬ ਨੂੰ ਪਿਆਰ ਕੀਤਾ,

3ਪਰ ਏਸਾਓ ਨੂੰ ਮੈਂ ਨਫ਼ਰਤ ਕੀਤੀ ਅਤੇ ਮੈਂ ਉਸ ਦੇ ਪਹਾੜੀ ਦੇਸ਼ ਨੂੰ ਉਜਾੜ ਵਿੱਚ ਬਦਲ ਦਿੱਤਾ ਅਤੇ ਉਸ ਦੀ ਵਿਰਾਸਤ ਨੂੰ ਮਾਰੂਥਲ ਗਿੱਦੜਾਂ ਲਈ ਛੱਡ ਦਿੱਤਾ।”

4ਅਦੋਮ ਆਖ ਸਕਦਾ ਹੈ, “ਭਾਵੇਂ ਅਸੀਂ ਕੁਚਲੇ ਗਏ ਹਾਂ, ਅਸੀਂ ਖੰਡਰਾਂ ਨੂੰ ਦੁਬਾਰਾ ਬਣਾਵਾਂਗੇ।” ਪਰ ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਉਹ ਬਣਾ ਸਕਦੇ ਹਨ, ਪਰ ਮੈਂ ਢਾਹ ਦਿਆਂਗਾ। ਉਹਨਾਂ ਨੂੰ ਦੁਸ਼ਟ ਦੇਸ਼ ਕਿਹਾ ਜਾਵੇਗਾ, ਇੱਕ ਲੋਕ ਜੋ ਹਮੇਸ਼ਾ ਯਾਹਵੇਹ ਦੇ ਕ੍ਰੋਧ ਵਿੱਚ ਰਹਿੰਦੇ ਹਨ।

5ਤੁਸੀਂ ਇਸਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ ਅਤੇ ਕਹੋਗੇ, ‘ਯਾਹਵੇਹ ਮਹਾਨ ਹੈ, ਇੱਥੋਂ ਤੱਕ ਕਿ ਇਸਰਾਏਲ ਦੀਆਂ ਹੱਦਾਂ ਤੋਂ ਪਾਰ!’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.