15ਕੀ ਯਾਹਵੇਹ ਨੇ ਤੈਨੂੰ ਤੇਰੀ ਪਤਨੀ ਨਾਲ ਨਹੀਂ ਬਣਾਇਆ? ਸਰੀਰ ਅਤੇ ਆਤਮਾ ਵਿੱਚ ਤੁਸੀਂ ਉਸਦੇ ਹੋ ਅਤੇ ਉਹ ਕੀ ਚਾਹੁੰਦਾ ਹੈ? ਤੇਰੇ ਮਿਲਾਪ ਤੋਂ ਰੱਬੀ ਬੱਚੇ। ਇਸ ਲਈ ਆਪਣੇ ਦਿਲ ਦੀ ਰਾਖੀ ਕਰੋ; ਆਪਣੀ ਜਵਾਨੀ ਦੀ ਪਤਨੀ ਪ੍ਰਤੀ ਵਫ਼ਾਦਾਰ ਰਹੋ।
16ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਕਹਿੰਦਾ ਹੈ, “ਉਹ ਆਦਮੀ ਜੋ ਆਪਣੀ ਪਤਨੀ ਨੂੰ ਨਫ਼ਰਤ ਕਰਦਾ ਹੈ ਅਤੇ ਤਲਾਕ ਦਿੰਦਾ ਹੈ, ਉਸ ਨਾਲ ਜ਼ੁਲਮ ਕਰਦਾ ਹੈ ਜਿਸਦੀ ਉਸਨੂੰ ਰੱਖਿਆ ਕਰਨੀ ਚਾਹੀਦੀ ਹੈ,” ਇਹ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ। ਇਸ ਲਈ ਚੌਕਸ ਰਹੋ, ਅਤੇ ਬੇਵਫ਼ਾ ਨਾ ਹੋਵੋ।
17ਤੁਸੀਂ ਆਪਣੇ ਸ਼ਬਦਾਂ ਨਾਲ ਯਾਹਵੇਹ ਨੂੰ ਥਕਾ ਦਿੱਤਾ ਹੈ। ਤੁਸੀਂ ਪੁੱਛਦੇ ਹੋ, “ਅਸੀਂ ਉਸਨੂੰ ਕਿਵੇਂ ਥੱਕਾਇਆ ਹੈ?” ਇਹ ਕਹਿ ਕੇ, “ਉਹ ਸਾਰੇ ਜਿਹੜੇ ਬੁਰੇ ਕੰਮ ਕਰਦੇ ਹਨ ਯਾਹਵੇਹ ਦੀ ਨਿਗਾਹ ਵਿੱਚ ਚੰਗੇ ਹਨ ਅਤੇ ਉਹ ਉਹਨਾਂ ਤੋਂ ਪ੍ਰਸੰਨ ਹੈ” ਜਾਂ “ਇਨਸਾਫ਼ ਦਾ ਪਰਮੇਸ਼ਵਰ ਕਿੱਥੇ ਹੈ?”