ਮਲਾਕੀ 3

“ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ, ਜੋ ਮੇਰੇ ਅੱਗੇ ਰਸਤਾ ਤਿਆਰ ਕਰੇਗਾ। ਫਿਰ ਅਚਾਨਕ ਯਾਹਵੇਹ ਜਿਸ ਨੂੰ ਤੁਸੀਂ ਲੱਭ ਰਹੇ ਹੋ ਉਹ ਆਪਣੀ ਹੈਕਲ ਵਿੱਚ ਆ ਜਾਵੇਗਾ; ਨੇਮ ਦਾ ਦੂਤ, ਜਿਸਨੂੰ ਤੁਸੀਂ ਚਾਹੁੰਦੇ ਹੋ, ਉਹ ਆਵੇਗਾ,” ਸਰਬਸ਼ਕਤੀਮਾਨ ਯਾਹਵੇਹ ਕਹਿੰਦਾ ਹੈ।

Malachi 3:1 (UKJV) Behold, I will send my messenger, and he shall prepare the way before me: and the LORD, whom all of you seek, shall suddenly come to his temple, even the messenger of the covenant, whom all of you delight in: behold, he shall come, says the LORD of hosts.

1“ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ, ਜੋ ਮੇਰੇ ਅੱਗੇ ਰਸਤਾ ਤਿਆਰ ਕਰੇਗਾ। ਫਿਰ ਅਚਾਨਕ ਯਾਹਵੇਹ ਜਿਸ ਨੂੰ ਤੁਸੀਂ ਲੱਭ ਰਹੇ ਹੋ ਉਹ ਆਪਣੀ ਹੈਕਲ ਵਿੱਚ ਆ ਜਾਵੇਗਾ; ਨੇਮ ਦਾ ਦੂਤ, ਜਿਸਨੂੰ ਤੁਸੀਂ ਚਾਹੁੰਦੇ ਹੋ, ਉਹ ਆਵੇਗਾ,” ਸਰਬਸ਼ਕਤੀਮਾਨ ਯਾਹਵੇਹ ਕਹਿੰਦਾ ਹੈ।

2ਪਰ ਉਸ ਦੇ ਆਉਣ ਵਾਲੇ ਦਿਨ ਨੂੰ ਕੌਣ ਸਹਾਰ ਸਕਦਾ ਹੈ? ਜਦੋਂ ਉਹ ਪ੍ਰਗਟ ਹੁੰਦਾ ਹੈ, ਤਾਂ ਉਸ ਦੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ? ਕਿਉਂਕਿ ਇਹ ਸੁਨਿਆਰੇ ਦੀ ਭੱਠੀ ਵਾਂਗ ਜਾਂ ਧੋਤੀ ਦੇ ਸਾਬਣ ਵਰਗਾ ਹੋਵੇਗਾ।

3ਉਹ ਚਾਂਦੀ ਨੂੰ ਤਾਉਣ ਅਤੇ ਸ਼ੁੱਧ ਕਰਨ ਲਈ ਬੈਠੇਗਾ; ਉਹ ਲੇਵੀਆਂ ਨੂੰ ਚਾਂਦੀ ਵਾਂਗ ਸ਼ੁੱਧ ਕਰੇਗਾ ਅਤੇ ਉਹਨਾਂ ਨੂੰ ਸੋਨੇ ਵਾਂਗ ਅੱਗ ਵਿੱਚ ਤਾਵੇਗਾ। ਤਦ ਯਾਹਵੇਹ ਦੇ ਕੋਲ ਅਜਿਹੇ ਮਨੁੱਖ ਹੋਣਗੇ ਜੋ ਧਾਰਮਿਕਤਾ ਵਿੱਚ ਚੜ੍ਹਾਵੇ ਲਿਆਉਣਗੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.