ਮਲਾਕੀ 3

“ਕੀ ਕੋਈ ਮਨੁੱਖ ਪਰਮੇਸ਼ਵਰ ਨੂੰ ਠੱਗ ਸਕਦਾ? ਫਿਰ ਵੀ ਤੁਸੀਂ ਮੈਨੂੰ ਠੱਗ ਲਿਆ। “ਪਰ ਤੁਸੀਂ ਆਖਦੇ ਹੋ, ‘ਕਿਹੜੀ ਗੱਲ ਵਿੱਚ ਅਸੀਂ ਤੈਨੂੰ ਠੱਗ ਲਿਆ?’ “ਦਸਵੰਧਾ ਅਤੇ ਚੜ੍ਹਾਵਿਆ ਵਿੱਚ।

Malachi 3:8 (UKJV) Will a man rob God? Yet all of you have robbed me. But all of you say, Wherein have we robbed you? In tithes and offerings.

6“ਮੈਂ ਯਾਹਵੇਹ ਨਹੀਂ ਬਦਲਦਾ। ਇਸ ਲਈ ਹੇ ਯਾਕੋਬ ਦੇ ਉੱਤਰਾਧਿਕਾਰੀ, ਤੁਸੀਂ ਨਾਸ਼ ਨਹੀਂ ਹੋਵੋਗੇ।

7ਆਪਣੇ ਪੁਰਖਿਆਂ ਦੇ ਦਿਨਾਂ ਤੋਂ ਮੇਰੀਆਂ ਬਿਧੀਆਂ ਤੋਂ ਬੇਮੁੱਖ ਹੁੰਦੇ ਆਏ ਹੋ ਅਤੇ ਉਹਨਾਂ ਦੀ ਪਾਲਣਾ ਨਹੀਂ ਕੀਤੀ। ਮੇਰੇ ਕੋਲ ਵਾਪਸ ਆਓ ਅਤੇ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ,” ਸਰਬਸ਼ਕਤੀਮਾਨ ਯਾਹਵੇਹ ਇਹ ਕਹਿੰਦਾ ਹੈ। “ਪਰ ਤੁਸੀਂ ਕਹਿੰਦੇ ਹੋ, ‘ਅਸੀਂ ਵਾਪਸ ਕਿਵੇਂ ਜਾਵਾਂਗੇ?’

8“ਕੀ ਕੋਈ ਮਨੁੱਖ ਪਰਮੇਸ਼ਵਰ ਨੂੰ ਠੱਗ ਸਕਦਾ? ਫਿਰ ਵੀ ਤੁਸੀਂ ਮੈਨੂੰ ਠੱਗ ਲਿਆ। “ਪਰ ਤੁਸੀਂ ਆਖਦੇ ਹੋ, ‘ਕਿਹੜੀ ਗੱਲ ਵਿੱਚ ਅਸੀਂ ਤੈਨੂੰ ਠੱਗ ਲਿਆ?’ “ਦਸਵੰਧਾ ਅਤੇ ਚੜ੍ਹਾਵਿਆ ਵਿੱਚ।

9ਤੁਸੀਂ ਸਰਾਪ ਦੇ ਅਧੀਨ ਹੋ ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ ਅਜਿਹਾ ਕਰਦੀ ਹੈ।

10ਸਾਰੇ ਦਸਵੰਧ ਮੇਰੇ ਭਵਨ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ। ਮੈਨੂੰ ਇਸ ਵਿੱਚ ਪਰਖੋ” ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, “ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.