8“ਕੀ ਕੋਈ ਮਨੁੱਖ ਪਰਮੇਸ਼ਵਰ ਨੂੰ ਠੱਗ ਸਕਦਾ? ਫਿਰ ਵੀ ਤੁਸੀਂ ਮੈਨੂੰ ਠੱਗ ਲਿਆ। “ਪਰ ਤੁਸੀਂ ਆਖਦੇ ਹੋ, ‘ਕਿਹੜੀ ਗੱਲ ਵਿੱਚ ਅਸੀਂ ਤੈਨੂੰ ਠੱਗ ਲਿਆ?’ “ਦਸਵੰਧਾ ਅਤੇ ਚੜ੍ਹਾਵਿਆ ਵਿੱਚ।
9ਤੁਸੀਂ ਸਰਾਪ ਦੇ ਅਧੀਨ ਹੋ ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ ਅਜਿਹਾ ਕਰਦੀ ਹੈ।
10ਸਾਰੇ ਦਸਵੰਧ ਮੇਰੇ ਭਵਨ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ। ਮੈਨੂੰ ਇਸ ਵਿੱਚ ਪਰਖੋ” ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, “ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ।
11ਮੈਂ ਕੀੜਿਆਂ ਨੂੰ ਤੁਹਾਡੀਆਂ ਫ਼ਸਲਾਂ ਨੂੰ ਖਾ ਜਾਣ ਤੋਂ ਝਿੜਕਾਂਗਾ ਅਤੇ ਤੁਹਾਡੇ ਅੰਗੂਰੀ ਪੈਲੀ ਵਿੱਚ ਸਮੇਂ ਤੋਂ ਪਹਿਲਾਂ ਫਲ ਨਾ ਡਿੱਗਣਗੇ,” ਸਰਬਸ਼ਕਤੀਮਾਨ ਯਾਹਵੇਹ ਦਾ ਇਹ ਕਹਿਣਾ ਹੈ।
12“ਤਦ ਸਾਰੀਆਂ ਕੌਮਾਂ ਤੈਨੂੰ ਮੁਬਾਰਕ ਆਖਣਗੀਆਂ, ਕਿਉਂਕਿ ਤੁਸੀਂ ਇੱਕ ਖੁਸ਼ੀ ਦਾ ਦੇਸ਼ ਹੋਵੋਗੇ,” ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।