ਮਲਾਕੀ 3

ਮੈਂ ਕੀੜਿਆਂ ਨੂੰ ਤੁਹਾਡੀਆਂ ਫ਼ਸਲਾਂ ਨੂੰ ਖਾ ਜਾਣ ਤੋਂ ਝਿੜਕਾਂਗਾ ਅਤੇ ਤੁਹਾਡੇ ਅੰਗੂਰੀ ਪੈਲੀ ਵਿੱਚ ਸਮੇਂ ਤੋਂ ਪਹਿਲਾਂ ਫਲ ਨਾ ਡਿੱਗਣਗੇ,” ਸਰਬਸ਼ਕਤੀਮਾਨ ਯਾਹਵੇਹ ਦਾ ਇਹ ਕਹਿਣਾ ਹੈ।

Malachi 3:11 (UKJV) And I will rebuke the devourer for your sakes, and he shall not destroy the fruits of your ground; neither shall your vine cast her fruit before the time in the field, says the LORD of hosts.

9ਤੁਸੀਂ ਸਰਾਪ ਦੇ ਅਧੀਨ ਹੋ ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ ਅਜਿਹਾ ਕਰਦੀ ਹੈ।

10ਸਾਰੇ ਦਸਵੰਧ ਮੇਰੇ ਭਵਨ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ। ਮੈਨੂੰ ਇਸ ਵਿੱਚ ਪਰਖੋ” ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, “ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ।

11ਮੈਂ ਕੀੜਿਆਂ ਨੂੰ ਤੁਹਾਡੀਆਂ ਫ਼ਸਲਾਂ ਨੂੰ ਖਾ ਜਾਣ ਤੋਂ ਝਿੜਕਾਂਗਾ ਅਤੇ ਤੁਹਾਡੇ ਅੰਗੂਰੀ ਪੈਲੀ ਵਿੱਚ ਸਮੇਂ ਤੋਂ ਪਹਿਲਾਂ ਫਲ ਨਾ ਡਿੱਗਣਗੇ,” ਸਰਬਸ਼ਕਤੀਮਾਨ ਯਾਹਵੇਹ ਦਾ ਇਹ ਕਹਿਣਾ ਹੈ।

12“ਤਦ ਸਾਰੀਆਂ ਕੌਮਾਂ ਤੈਨੂੰ ਮੁਬਾਰਕ ਆਖਣਗੀਆਂ, ਕਿਉਂਕਿ ਤੁਸੀਂ ਇੱਕ ਖੁਸ਼ੀ ਦਾ ਦੇਸ਼ ਹੋਵੋਗੇ,” ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।

13ਯਾਹਵੇਹ ਆਖਦਾ ਹੈ, “ਤੁਸੀਂ ਮੇਰੇ ਵਿਰੁੱਧ ਹੰਕਾਰ ਨਾਲ ਬੋਲਿਆ ਹੈ। “ਫਿਰ ਵੀ ਤੁਸੀਂ ਪੁੱਛਦੇ ਹੋ, ‘ਅਸੀਂ ਤੁਹਾਡੇ ਵਿਰੁੱਧ ਕੀ ਕਿਹਾ ਹੈ?’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.