10ਸਾਰੇ ਦਸਵੰਧ ਮੇਰੇ ਭਵਨ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ। ਮੈਨੂੰ ਇਸ ਵਿੱਚ ਪਰਖੋ” ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, “ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ।
11ਮੈਂ ਕੀੜਿਆਂ ਨੂੰ ਤੁਹਾਡੀਆਂ ਫ਼ਸਲਾਂ ਨੂੰ ਖਾ ਜਾਣ ਤੋਂ ਝਿੜਕਾਂਗਾ ਅਤੇ ਤੁਹਾਡੇ ਅੰਗੂਰੀ ਪੈਲੀ ਵਿੱਚ ਸਮੇਂ ਤੋਂ ਪਹਿਲਾਂ ਫਲ ਨਾ ਡਿੱਗਣਗੇ,” ਸਰਬਸ਼ਕਤੀਮਾਨ ਯਾਹਵੇਹ ਦਾ ਇਹ ਕਹਿਣਾ ਹੈ।
12“ਤਦ ਸਾਰੀਆਂ ਕੌਮਾਂ ਤੈਨੂੰ ਮੁਬਾਰਕ ਆਖਣਗੀਆਂ, ਕਿਉਂਕਿ ਤੁਸੀਂ ਇੱਕ ਖੁਸ਼ੀ ਦਾ ਦੇਸ਼ ਹੋਵੋਗੇ,” ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।
13ਯਾਹਵੇਹ ਆਖਦਾ ਹੈ, “ਤੁਸੀਂ ਮੇਰੇ ਵਿਰੁੱਧ ਹੰਕਾਰ ਨਾਲ ਬੋਲਿਆ ਹੈ। “ਫਿਰ ਵੀ ਤੁਸੀਂ ਪੁੱਛਦੇ ਹੋ, ‘ਅਸੀਂ ਤੁਹਾਡੇ ਵਿਰੁੱਧ ਕੀ ਕਿਹਾ ਹੈ?’
14“ਤੁਸੀਂ ਕਿਹਾ ਹੈ, ‘ਪਰਮੇਸ਼ਵਰ ਦੀ ਸੇਵਾ ਕਰਨੀ ਵਿਅਰਥ ਹੈ। ਅਤੇ ਕੀ ਲਾਭ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਅਤੇ ਸਰਬਸ਼ਕਤੀਮਾਨ ਦੇ ਯਾਹਵੇਹ ਦੇ ਸਨਮੁਖ ਸਿਆਪਾ ਕਰਦੇ ਹੋਏੇ ਚੱਲੀਏ?