12“ਤਦ ਸਾਰੀਆਂ ਕੌਮਾਂ ਤੈਨੂੰ ਮੁਬਾਰਕ ਆਖਣਗੀਆਂ, ਕਿਉਂਕਿ ਤੁਸੀਂ ਇੱਕ ਖੁਸ਼ੀ ਦਾ ਦੇਸ਼ ਹੋਵੋਗੇ,” ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।
13ਯਾਹਵੇਹ ਆਖਦਾ ਹੈ, “ਤੁਸੀਂ ਮੇਰੇ ਵਿਰੁੱਧ ਹੰਕਾਰ ਨਾਲ ਬੋਲਿਆ ਹੈ। “ਫਿਰ ਵੀ ਤੁਸੀਂ ਪੁੱਛਦੇ ਹੋ, ‘ਅਸੀਂ ਤੁਹਾਡੇ ਵਿਰੁੱਧ ਕੀ ਕਿਹਾ ਹੈ?’
14“ਤੁਸੀਂ ਕਿਹਾ ਹੈ, ‘ਪਰਮੇਸ਼ਵਰ ਦੀ ਸੇਵਾ ਕਰਨੀ ਵਿਅਰਥ ਹੈ। ਅਤੇ ਕੀ ਲਾਭ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਅਤੇ ਸਰਬਸ਼ਕਤੀਮਾਨ ਦੇ ਯਾਹਵੇਹ ਦੇ ਸਨਮੁਖ ਸਿਆਪਾ ਕਰਦੇ ਹੋਏੇ ਚੱਲੀਏ?
15ਪਰ ਹੁਣ ਅਸੀਂ ਹੰਕਾਰੀ ਨੂੰ ਧੰਨ ਆਖਦੇ ਹਾਂ। ਨਿਸ਼ਚਤ ਤੌਰ ਤੇ ਦੁਸ਼ਟ ਲੋਕ ਸਫ਼ਲ ਹੁੰਦੇ ਹਨ ਅਤੇ ਭਾਵੇਂ ਉਹ ਪਰਮੇਸ਼ਵਰ ਨੂੰ ਪਰਖਦੇ ਹਨ, ਉਹ ਇਸ ਤੋਂ ਬਚ ਜਾਂਦੇ ਹਨ।’ ”
16ਤਦ ਉਹ ਜਿਹੜੇ ਯਾਹਵੇਹ ਤੋਂ ਡਰਦੇ ਸਨ ਇੱਕ-ਦੂਜੇ ਨਾਲ ਗੱਲਾਂ ਕੀਤੀਆਂ ਅਤੇ ਯਾਹਵੇਹ ਨੇ ਧਿਆਨ ਦਿੱਤਾ ਅਤੇ ਸੁਣੀਆਂ। ਤਾਂ ਯਾਹਵੇਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਿਰੀ ਦੀ ਪੁਸਤਕ ਲਿਖੀ ਗਈ।